ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ, ਪਰੇਸ਼ਾਨ – ਡਾ. ਰਵਜੋਤ ਕੈਬਨਿਟ ਮੰਤਰੀ

People from all sections are suffering and worried due to the bad policies of the central government: Dr. Ravjot Cabinet Minister

ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਤੇ ਪਰੇਸ਼ਾਨ : ਡਾ. ਰਵਜੋਤ ਕੈਬਨਿਟ ਮੰਤਰੀ

ਹੁਸ਼ਿਆਰਪੁਰ,ਇੰਡੀਅਨ ਨਿਊਜ਼/ ਸ਼ਿੰਦਰਪਾਲ ਸਿੰਘ ਚਾਹਲ
ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਹਨ। ਕਮਰਸ਼ੀਅਲ਼ ਗੈਸ ਸਿਲੰਡਰ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਕਾਰਨ ਸਾਰੇ ਵਰਗ ਦੇ ਲੋਕ ਭਾਰੀ ਵਿੱਤੀ ਬੋਝ ਹੇਠ ਦੱਬਦੇ ਜਾ ਰਹੇ ਹਨ। ਕੇਂਦਰ ਸਰਕਾਰ ਦੀਆਂ ਅਜਿਹੀਆਂ ਹਰਕਤਾਂ ਦੀ ਲੋਕਾਂ ਪ੍ਰਤੀ ਅਸਲ ਸੋਚ ਸਾਹਮਣੇ ਆ ਰਹੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਰਵਜੋਤ ਵਲੋਂ ਵਿਸ਼ੇਸ਼ ਗਲਬਾਤ ਕਰਦਿਆਂ ਕੀਤਾ ਗਿਆ | ਉਹਨਾਂ ਕਿਹਾ ਕਿ ਇਕ ਪਾਸੇ ਲੋਕ ਮਹਿੰਗਾਈ ਵਿਚ ਪਿੱਸ ਰਹੇ ਹਨ, ਦੂਜੇ ਪਾਸੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਸਹਿਯੋਗੀਆਂ ਵਲੋਂ ਵਿਦੇਸ਼ਾ ਦੇ ਦੌਰੇ ਤੇ ਭਾਰੀ ਖਰਚ ਕੀਤਾ ਜਾ ਰਿਹਾ ਹੈ। ਜਿਸ ਕਾਰਨ ਦੇਸ਼ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ। ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਲੋਕਾਂ ਨੂੰ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Comment