ਭਾਜਪਾ ਦੀ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਵਿੱਚ ਰਵਨੀਤ ਬਿੱਟੂ ਦਾ ਨਾਮ ਗਾਇਬ, ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਮਿਲੀ ਨਾਮਜ਼ਦਗੀ

ਭਾਜਪਾ ਦੀ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਵਿੱਚ ਰਵਨੀਤ ਬਿੱਟੂ ਦਾ ਨਾਮ ਗਾਇਬ, ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਮਿਲੀ ਨਾਮਜ਼ਦਗੀ

ਨਵੀਂ ਦਿੱਲੀ, 4 ਜੂਨ ”ਇੰਡੀਅਨ ਨਿਊਜ਼””:(ਹਰਮਨ ਸਿੰਘ) ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਜਾਰੀ ਕੀਤੀ ਗਈ ਰਾਜ ਸਭਾ ਉਮੀਦਵਾਰਾਂ ਦੀ ਨਵੀਂ ਸੂਚੀ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਦੁਬਾਰਾ ਨਾਮਜ਼ਦ ਨਹੀਂ ਕੀਤਾ ਗਿਆ।

ਭਾਜਪਾ ਨੇ ਅਰੁਣਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਮਣੀਪੁਰ ਅਤੇ ਰਾਜਸਥਾਨ ਲਈ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਹਨ।

ਰਾਜਸਥਾਨ ਤੋਂ ਅਲਕਾ ਗੁਰਜਰ ਅਤੇ ਸਤਿਸ਼ ਪੂਨੀਆ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਮੱਧ ਪ੍ਰਦੇਸ਼ ਤੋਂ ਤਰੁਣ ਚੁੱਘ ਅਤੇ ਰਜਨੀਸ਼ ਅਗਰਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।

 

ਰਾਜਸਥਾਨ ਤੋਂ ਰਵਨੀਤ ਬਿੱਟੂ ਦਾ ਨਾਮ ਸੂਚੀ ਵਿੱਚ ਨਾ ਹੋਣਾ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਰਟੀ ਵੱਲੋਂ ਇਸ ਸਬੰਧੀ ਹਾਲੇ ਤੱਕ ਕੋਈ ਅਧਿਕਾਰਕ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।

ਦੂਜੇ ਪਾਸੇ, ਪੰਜਾਬ ਨਾਲ ਸੰਬੰਧਤ ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਬਣਾਉਣ ਨੂੰ ਵੀ ਅਹਿਮ ਸਿਆਸੀ ਫ਼ੈਸਲੇ ਵਜੋਂ ਦੇਖਿਆ ਜਾ ਰਿਹਾ ਹੈ।

Leave a Comment