ਟ੍ਰੈਫਿਕ ਨਾਕੇ ‘ਤੇ ਰਿਸ਼ਵਤ ਲੈਂਦੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ

ਨੂਰਮਹਿਲ ਬਾਈਪਾਸ ‘ਤੇ ਸਥਿਤ ਟ੍ਰੈਫਿਕ ਨਾਕੇ ‘ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਗਈ ਹੈ, ਜਿਸ ਵਿਚ ਉਸ ‘ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ ਹਨ। ਇਹ ਪੁਲਿਸ ਕਰਮੀ ਟਰੱਕ ਦੇ ਕੈਮਰੇ ‘ਚ ਕੈਦ ਹੋ ਗਿਆ। ਵਾਇਰਲ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਟ੍ਰੈਫਿਕ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਇਕ ਟਰੱਕ ਨੂੰ ਰੋਕਦਾ ਹੈ ਤੇ ਡਰਾਈਵਰ ਤੋਂ ਉਸਦੇ ਦਸਤਾਵੇਜ਼ ਮੰਗਦਾ ਹੈ। ਇਸ ਦੌਰਾਨ, ਟਰੱਕ ਡਰਾਈਵਰ ਪੁਲਿਸ ਮੁਲਾਜ਼ਮ ਨੂੰ ਕੁਝ ਨਕਦੀ ਦੇ ਰਿਹਾ ਹੈ। ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮ ਬੈਰੀਕੇਡ ਹਟਾ ਕੇ ਟਰੱਕ ਨੂੰ ਬਿਨਾਂ ਕਿਸੇ ਕਾਰਵਾਈ ਦੇ ਅੱਗੇ ਜਾਣ ਦੀ ਆਗਿਆ ਦਿੰਦਾ ਹੈ। ਇਸ ਘਟਨਾ ਤੋਂ ਬਾਅਦ, ਟਰੱਕ ਚਾਲਕ ਨੇ ਕੈਮਰੇ ‘ਚ ਰਿਕਾਰਡ ਹੋਈ ਇਸ ਫੁਟੇਜ ਨੂੰ ਇੰਟਰਨੈਟ ‘ਤੇ ਸਾਂਝਾ ਕਰ ਦਿੱਤਾ, ਜੋ ਕਿ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਵੀਡੀਓ ਸਾਹਮਣੇ ਆਉਣ ਦੇ ਬਾਅਦ, ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਤੁਰੰਤ ਪ੍ਰਭਾਵ ਨਾਲ ਉਸਨੂੰ ਮੁਅੱਤਲ ਕਰ ਦਿੱਤਾ ਹੈ।

Leave a Comment