ਦੇਸ਼ ਦੇ ਟਾਪ 25 ਡੀਸੀ ਵਿੱਚ ਮੋਹਾਲੀ ਦੇ ਡੀਸੀ ਕੋਮਲ ਮਿੱਤਲ, ਪੰਜਾਬ ਦਾ ਨਾਮ ਕੀਤਾ ਰੌਸ਼ਨ

📰 INDIAN NEWS | 

ਮੋਹਾਲੀ ਦੇ ਡੀਸੀ ਕੋਮਲ ਮਿੱਤਲ ਜੀ ਨੇ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

ਮੋਹਾਲੀ 12 ਜੂਨ “ਇੰਡੀਅਨ ਨਿਊਜ਼”  (ਰਾਮ ਸਿੰਘ ਅਜ਼ਾਦ) ਮੋਹਾਲੀ ਦੀ ਡਿਪਟੀ ਕਮਿਸ਼ਨਰ (DC) ਕੋਮਲ ਮਿੱਤਲ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਪੰਜਾਬ ਦਾ ਮਾਣ ਵਧਾਇਆ ਹੈ। ਦੇਸ਼ ਭਰ ਦੇ ਲਗਭਗ 800 ਜ਼ਿਲ੍ਹਿਆਂ ਦੇ ਡੀਸੀਜ਼ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਹੋਏ ਇੱਕ ਸਰਵੇ ਵਿੱਚ ਕੋਮਲ ਮਿੱਤਲ ਨੂੰ ਟਾਪ 25 ਅਧਿਕਾਰੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਹ ਪ੍ਰਾਪਤੀ ਨਾ ਸਿਰਫ਼ ਮੋਹਾਲੀ ਜ਼ਿਲ੍ਹੇ ਲਈ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਪ੍ਰਸ਼ਾਸਨਿਕ ਸੁਧਾਰਾਂ, ਲੋਕ ਭਲਾਈ ਦੇ ਕੰਮਾਂ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਕਾਰਨ ਕੋਮਲ ਮਿੱਤਲ ਨੂੰ ਇਹ ਸਨਮਾਨ ਮਿਲਿਆ ਹੈ।

INDIAN NEWS ਵੱਲੋਂ ਡੀਸੀ ਕੋਮਲ ਮਿੱਤਲ ਜੀ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਮੁਬਾਰਕਬਾਦ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।

Leave a Comment