29 ਸਾਲਾ ਮਾਡਲ ਹਰਸ਼ਾ ਸੰਨੀ ਬੈਂਕਾਕ ਤੋਂ ਮੁੰਬਈ ਵਾਪਸ ਆ ਰਹੀ ਸੀ। ਜਦੋਂ ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਉਸ ਦੇ ਸਾਮਾਨ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਉਸ ਦੇ ਟਰਾਲੀ ਬੈਗ ਵਿੱਚੋਂ 12 ਵੈਕਿਊਮ-ਸੀਲ ਕੀਤੇ ਪੈਕੇਟ ਬਰਾਮਦ ਕੀਤੇ। ਜਾਂਚ ਵਿੱਚ ਪਤਾ ਲੱਗਾ ਕਿ ਇਨ੍ਹਾਂ ਪੈਕੇਟਾਂ ਵਿੱਚ “ਹਾਈਡ੍ਰੋਪੋਨਿਕ ਕੈਨਾਬਿਸ” ਸੀ। ਇਸ ਤੋਂ ਇਲਾਵਾ ਮਿਲੀ ਜਾਣਕਾਰੀ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 11.82 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪੁੱਛਗਿੱਛ ਦੌਰਾਨ ਹਰਸ਼ਾ ਨੇ ਦਾਅਵਾ ਕੀਤਾ ਕਿ ਉਹ ਆਪਣੀ ਬੈਂਕਾਕ ਯਾਤਰਾ ਦੌਰਾਨ ਇੱਕ ਆਦਮੀ ਨੂੰ ਮਿਲੀ ਸੀ ਜਿਸ ਨੇ ਦੋਸਤੀ ਦਾ ਹਵਾਲਾ ਦਿੰਦੇ ਹੋਏ ਉਸਨੂੰ ਬੈਗ ਭਾਰਤ ਲਿਜਾਣ ਲਈ ਮਨਾ ਲਿਆ ਸੀ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਬੈਗ ਦੇ ਅੰਦਰ ਕੀ ਸੀ।
ਮਾਮਲੇ ਵਿਚ ਕਸਟਮ ਵਿਭਾਗ ਨੇ ਡਰੱਗਸ ਨੂੰ ਜਬਤ ਕਰ ਲਿਆ ਹੈ ਅਤੇ ਹਰਸ਼ਾ ਸਨੀ ਨੂੰ ਐਨਡੀਪੀਸੀ (NDPS) ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ, ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
