ਦਿਨ ਦਿਹਾੜੇ ਪਿੰਡ ਮੰਡਿਆਲਾ ਵਿਖੇ ਮੈਡੀਕਲ ਸਟੋਰ ‘ਤੇ ਨਹੰਗ ਬਾਣੇ ਵਿੱਚ ਆਏ ਲੁਟੇਰਿਆਂ ਵੱਲੋਂ ਲੁੱਟ ਨੂੰ ਅੰਜਾਮ

ਦਿਨ ਦਿਹਾੜੇ ਮਡਿਆਲਾ ਵਿਖੇ ਮੈਡੀਕਲ ਸਟੋਰ ‘ਤੇ ਨਹੰਗ ਬਾਣੇ ਵਿੱਚ ਆਏ ਲੁਟੇਰਿਆਂ ਵੱਲੋਂ ਲੁੱਟ ਨੂੰ ਅੰਜਾਮ

ਮਡਿਆਲਾ ਹੁਸ਼ਿਆਰਪੁਰ 13 ਜੂਨ “ਇੰਡੀਅਨ ਨਿਊਜ਼” (ਹਰਮਨ ਸਿੰਘ ਢੈਹਾ) ਪਿੰਡ ਮੰਡਿਆਲਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਨਹੰਗ ਬਾਣੇ ਵਿੱਚ ਆਏ ਕੁਝ ਅਣਪਛਾਤੇ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਮੈਡੀਕਲ ਸਟੋਰ ਵਿੱਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰੇ ਨਕਦੀ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Leave a Comment