ਜਥੇਦਾਰ ਦੇ ਫਰਮਾਨ ਤੋਂ ਬਾਅਦ CM ਮਾਨ ਹੋਏ LIVE, ਕਿਹਾ “ਵੀਡੀਓ ‘ਚ ਮੈਂ ਹੈ ਹੀ ਨਹੀਂ” ਮੈਂ ਵੀਡੀਓ ਨੂੰ ਸਿਰੇ ਤੋਂ ਨਕਾਰਦਾ

 ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਸੱਦੀ ਗਈ ਜਿਸ ਵਿੱਚ ਸਮੂਹ ਸਿੱਖ ਜਥੇਬੰਦੀਆਂ ਅਤੇ ਸਿੱਖ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਗਿਆ। ਹੋਰ ਮੁੱਦਿਆਂ ਦੇ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਤੀਜਾ ਮੁੱਦਾ ਮੁੱਖ ਮੰਤਰੀ ਦੀ ਕਥਿਤ ਵੀਡੀਓ ਦਾ ਵੀ ਸ਼ਾਮਲ ਕੀਤਾ ਗਿਆ। ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਜਿਸ ਤਹਿਤ ਸੀਐਮ ਮਾਨ ਨੂੰ “ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ” ਦਿੱਤਾ ਕਰਾਰ ਦਿੱਤਾ। ਇਸ ਨੂੰ ਲੈ ਕੇ ਸੀਐਮ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

“ਵੀਡੀਓ ਵਿੱਚ ਮੈਂ ਨਹੀਂ…” ਜੋ ਵਾਇਰਲ ਵੀਡੀਓ ਹੈ, ਉਸ ਵਿੱਚ ਮੈਂ ਹੈ ਹੀ ਨਹੀਂ, ਵੀਡੀਓ ਵਾਲੇ ਸਖ਼ਸ਼ ਨਾਲ ਨਾ ਮੇਰਾ ਕੱਦ-ਕਾਠ ਮਿਲਦਾ, ਨਾ ਮੇਰੀ ਸਰੀਰਕ ਬਣਤਰ ਅਜਿਹੀ ਹੈ। ਮੈਂ ਸਿਰੇ ਤੋਂ ਇਸ ਵੀਡੀਓ ਨੂੰ ਨਕਾਰਦਾ ਹਾਂ। ਧਰਮ ਦੇ ਵੱਡੇ ਅਹੁਦਿਆਂ ਉੱਤੇ ਬੈਠੇ ਲੋਕ ਕਿਵੇਂ ਆਪਣੇ ਸਿਆਸੀ ਅਕਾਵਾਂ ਦੀ ਸ਼ਹਿ ਉੱਤੇ ਮੈਨੂੰ ਬਦਨਾਮ ਕਰਨ ਲਈ ਕੂੜ ਪ੍ਰਚਾਰ ਕਰ ਰਹੇ ਹਨ। ਜਦੋਂ ਇਨ੍ਹਾਂ ਨੂੰ ਅਹਿਸਾਸ ਹੋਇਆ ਕਿ ਬੇਅਦਬੀ ਖਿਲਾਫ਼ ਕਾਨੂੰਨ ਕਿਉਂ ਬਣ ਗਿਆ? ਪਹਿਲਾਂ ਕਹਿੰਦੇ ਸੀ, ਬੇਅਦਬੀ ਖਿਲਾਫ਼ ਕਾਨੂੰਨ ਕਿਉਂ ਨਹੀਂ ਬਣਾਉਂਦੇ, ਹੁਣ ਕਹਿੰਦੇ ਸਾਡੇ ਤੋਂ ਬਿਨਾਂ ਪੁੱਛੇ ਬਣਾਇਆ? ਇਹ ਤਾਂ ਫੈਸਲੇ ਬਦਲ ਰਹੇ ਹਨ। ਮੇਰੇ ਵਿਰੁੱਧ ਪ੍ਰੋਪਗੰਡਾ ਅਪਨਾ ਰਹੇ ਹਨ।

– ਭਗਵੰਤ ਸਿੰਘ ਮਾਨ, ਮੁੱਖ ਮੰਤਰੀ, ਪੰਜਾਬ

“ਮੇਰਾ ਸ੍ਰੀ ਅਕਾਲ ਤਖ਼ਤ ਸਾਹਿਬ ਅਗੇ ਸਿਰ ਝੁਕਦਾ…”

ਸੀਐਮ ਮਾਨ ਨੇ ਵੀਡੀਓ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ, “ਮੈਂਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ, ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲਾਏ ਗਏ ਧਰਮ ਦੇ ਨੁਮਾਇੰਦੇ ਆਪਣੇ ਸਿਆਸੀ ਅਕਾਵਾਂ ਦੇ ਇਸ਼ਾਰੇ ‘ਤੇ ਅਜਿਹਾ ਕਰ ਰਹੇ ਹਨ। ਮੈਂ ਪੰਜਾਬ ਦੇ ਹੱਕ ‘ਚ ਫੈਸਲੇ ਲੈਂਦਾ ਰਹਾਂਗਾ। ਇਹ ਉਹੀ ਲੋਕ ਹਨ ਜੋ ਪਹਿਲਾਂ ਬਿਨਾਂ ਮੰਗੇ ਹੀ ਕਈਆਂ ਨੂੰ ਮੁਆਫੀ ਦੇ ਚੁਕੇ ਹਨ ਅਤੇ ਹੁਣ ਸਵਾਲ ਖੜ੍ਹੇ ਕਰ ਰਹੇ ਹਨ। ਮੇਰਾ ਸ੍ਰੀ ਅਕਾਲ ਤਖ਼ਤ ਸਾਹਿਬ ਅਗੇ ਸਿਰ ਝੁਕਦਾ ਹੈ ਅਤੇ ਮੈਂ ਮਥਾ ਲਾਉਣ ਵਾਰੇ ਸੋਚ ਵੀ ਨਹੀਂ ਸਕਦਾ। ਜਿਹੜੀ ਵਿਡੀਓ ਦੀ ਗੱਲ ਜਥੇਦਾਰ ਸਾਹਿਬ ਕਰ ਰਹੇ ਹਨ ਉਸ ਵਿਚ ਮੈਂ ਨਹੀਂ ਹਾਂ ਤੇ ਇਸ ਨੂੰ ਮੈ ਸਿਰੇ ਤੋਂ ਨਕਾਰਦਾ ਹਾਂ, ਕਿਉਂਕਿ ਉਸ ਵੀਡੀਓ ‘ਚ ਨਜ਼ਰ ਆ ਰਹੇ ਵਿਅਕਤੀ ਦੇ ਸਰੀਰ ਦੀ ਬਣਤਰ ਅਤੇ ਚਿਹਰਾ ਮੇਰੇ ਨਾਲ ਮੇਲ ਨਹੀਂ ਕਰਦਾ।”

 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਉਂਦੇ ਹੋਏ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੋਮਵਾਰ ਨੂੰ ਕਿਹਾ ਕਿ “ਮੁੱਖ ਮੰਤਰੀ ਭਗਵੰਤ ਸਿੰਘ ਦੀ ਵੀਡੀਓ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਦੋਂ 15 ਜਨਵਰੀ 2026 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਉੱਤੇ ਸੱਦਿਆ ਗਿਆ ਤਾਂ ਉਨ੍ਹਾਂ ਨੇ ਕਥਿਤ ਵੀਡੀਓ ਨੂੰ ਝੂਠੀ ਅਤੇ ਏਆਈ (AI) ਕਰਾਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਝੂਠ ਬੋਲਿਆ, ਇਸ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਹੈ। 

Leave a Comment