ਸੀਬੀਆਈ ਵਲੋਂ ਬੈਂਕ ਘੁਟਾਲੇ ਮਾਮਲੇ ‘ਚ ਸੀਨੀਅਰ IAS ਗ੍ਰਿਫਤਾਰ

ਕੇਂਦਰੀ ਜਾਂਚ ਬਿਊਰੋ (CBI) ਨੇ ਹਰਿਆਣਾ ਦੇ ਬਹੁਚਰਚਿਤ 661 ਕਰੋੜ ਦੇ IDFC First Bank ਅਤੇ AU Small Finance Bank ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਸੀਨੀਅਰ ਆਈਏਐਸ ਅਧਿਕਾਰੀ ਪੰਕਜ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ।

CBI ਨੇ ਪਹਿਲਾਂ 18 ਜੂਨ ਨੂੰ ਸੀਨੀਅਰ ਆਈਏਐਸ ਅਧਿਕਾਰੀ ਆਰਕੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਪੰਚਕੂਲਾ ਨਗਰ ਨਿਗਮ ਨਾਲ ਸਬੰਧਤ ਸਰਕਾਰੀ ਫੰਡਾਂ ਦੀ ਹੇਰਾਫੇਰੀ ਕਰਨ ਦਾ ਦੋਸ਼ ਹੈ। ਸੀਬੀਆਈ ਦੇ ਅਨੁਸਾਰ, ਇਹ ਮਾਮਲਾ ਸੈਕਟਰ 32 ਵਿੱਚ ਆਈਡੀਐਫਸੀ ਫਸਟ ਬੈਂਕ ਸ਼ਾਖਾ ਨਾਲ ਜੁੜੇ ਇੱਕ ਵੱਡੇ ਫੰਡ ਘੁਟਾਲੇ ਦਾ ਹਿੱਸਾ ਹੈ।

ਸੀਬੀਆਈ ਦਾ ਦਾਅਵਾ ਹੈ ਕਿ ਜਾਂਚ ਦੌਰਾਨ ਆਰਕੇ ਸਿੰਘ ਦੀ ਭੂਮਿਕਾ ਉਦੋਂ ਸਾਹਮਣੇ ਆਈ, ਜਦੋਂ ਉਹ ਪੰਚਕੂਲਾ ਨਗਰ ਨਿਗਮ ਅਤੇ ਕਾਲਕਾ ਨਗਰ ਪ੍ਰੀਸ਼ਦ ਦੇ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੇ ਸਨ। ਜਾਂਚ ਏਜੰਸੀ ਦੇ ਅਨੁਸਾਰ, ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਰਕੇ ਸਿੰਘ ਨੇ ਬੈਂਕ ਧੋਖਾਧੜੀ ਦੇ ਕਥਿਤ ਮਾਸਟਰਮਾਈਂਡ ਨਾਲ ਆਪਣੀਆਂ ਚੈਟਾਂ ਨੂੰ ਡਿਲੀਟ ਕਰ ਦਿੱਤਾ ਸੀ।

Leave a Comment