ਨਸ਼ੇ ‘ਚ ਧੁੱਤ ਪੁਲਿਸ ਅਧਿਕਾਰੀ ਵਲੋਂ ਮਹਿਲਾ ਨਾਲ ਗੁੰਡਾਗਰਦੀ, ਪੁਲਿਸ ਕਮਿਸ਼ਨਰ ਨੇ ਕੀਤਾ ਸਸਪੈਂਡ

Drunk police officer assaults woman, suspended by police commissioner

\ਜਲੰਧਰ ਵਿੱਚ ਮਕਸੂਦਾਂ ਥਾਣੇ ਦੇ ਨੇੜੇ ਲੋਕਾਂ ਨੇ ਨਸ਼ੇ ਵਿੱਚ ਧੁੱਤ ਪੁਲਿਸ ਅਧਿਕਾਰੀ ਨੂੰ ਗੱਡੀ ਚਲਾਉਂਦਿਆਂ ਹੋਇਆਂ ਫੜ ਲਿਆ। ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਉਹ ਡੀਏਵੀ ਕਾਲਜ ਦੇ ਨੇੜੇ ਇੱਕ ਨਾਲੇ ਵਿੱਚ ਡਿੱਗਣ ਲੱਗਿਆ ਸੀ, ਉੱਥੋ ਬਚਿਆ ਤਾਂ ਉਸ ਨੇ ਨਸ਼ੇ ਵਿੱਚ ਮਹਿਲਾ ਭਾਜਪਾ ਨੇਤਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਫਿਰ ਉਸ ਨੇ ਕਈ ਹੋਰ ਵਾਹਨਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਜਦੋਂ ਭਾਜਪਾ ਆਗੂ ਦੀ ਕਾਰ ਨੂੰ ਟੱਕਰ ਵੱਜੀ ਤਾਂ ਉਸ ਨੇ ਪੁਲਿਸ ਅਧਿਕਾਰੀ ਦੀ ਕਾਰ ਦਾ ਪਿੱਛਾ ਕੀਤਾ।

ਜਦੋਂ ਮਹਿਲਾ ਆਗੂ ਏਐਸਆਈ ਨੂੰ ਰੋਕ ਕੇ ਪੁੱਛਣ ਲੱਗੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ। ਉੱਥੇ ਮੌਜੂਦ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਏਐਸਆਈ ਨੂੰ ਸਸਪੈਂਡ ਕਰਕੇ ਲਾਈਨਹਾਜ਼ਰ ਕਰ ਦਿੱਤਾ ਹੈ।

Leave a Comment