ਅਮਰੀਕਾ ‘ਚ 29 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗੋਲੀ ਮਾਰ ਕੇ ਕੀਤਾ ਹਲਾਕ

ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈਣ ਦੀ ਬਜਾਏ ਗੋਲੀ ਮਾਰ ਕੇ ਹਲਾਕ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ ਅਤੇ ਸੋਮਵਾਰ ਨੂੰ ਮੇਨ ਸੂਬੇ ਦੇ ਬਿਡਾਫ਼ਰਡ ਸ਼ਹਿਰ ਵਿਚ ਇਕ ਹੋਰ ਪ੍ਰਵਾਸੀ ਆਈਸ ਏਜੰਟਾਂ ਦਾ ਸ਼ਿਕਾਰ ਬਣ ਗਿਆ। ਜੀ ਹਾਂ, ਡੌਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਘੱਟੋ ਘੱਟ 29 ਜਣਿਆਂ ਨੂੰ ਇੰਮੀਗ੍ਰੇਸ਼ਨ ਏਜੰਟ ਗੋਲੀ ਮਾਰ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਅੱਠ ਮਾਮਲੇ ਜਾਨਲੇਵਾ ਸਾਬਤ ਹੋਏ। ਗੰਨ ਵਾਇਲੈਂਸ ਡੇਟਾ ਹੱਬ ਦਾ ਕਹਿਣਾ ਹੈ ਕਿ ਅਸਲ ਅੰਕੜਾ ਕਿਤੇ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਸਿਰਫ਼ ਮੀਡੀਆ ਵਿਚ ਆਈਆਂ ਰਿਪੋਰਟਾਂ ਨੂੰ ਹੀ ਗਿਣਿਆ ਗਿਆ ਹੈ ਇਕ ਦੁਕਾਨ ਮਾਲਕ ਨੇ ਦੱਸਿਆ ਕਿ ਗੱਡੀ ਵਿਚ ਸਵਾਰ ਸ਼ਖਸ ਨੂੰ ਪਹਿਲਾਂ ਹੀ ਗੋਲੀ ਲੱਗ ਚੁੱਕੀ ਸੀ ਅਤੇ ਜਦੋਂ ਉਸ ਦੇ ਸਾਹ ਰੁਕੇ ਤਾਂ ਗੱਡੀ ਵੀ ਰੁਕ ਗਈ।

ਮੀਡੀਆ ਵਿਚ ਆਈ ਇਕ ਤਸਵੀਰ ਗੱਡੀ ਦੇ ਸ਼ੀਸ਼ੇ ਰਾਹੀਂ ਚਾਰ ਗੋਲੀਆਂ ਲੰਘਣ ਵੱਲ ਇਸ਼ਾਰਾ ਕਰਦੀ ਦੇਖੀ ਜਾ ਸਕਦੀ ਹੈ। ਚੇਤੇ ਰਹੇ ਕਿ ਬੀਤੇ ਦਿਨੀਂ ਟੈਕਸਸ ਦੇ ਹਿਊਸਟਨ ਸ਼ਹਿਰ ਵਿਖੇ ਵੀ ਇਕ ਪ੍ਰਵਾਸੀ ਨੂੰ ਗੋਲੀ ਮਾਰ ਦਿਤੀ ਗਈ ਜੋ 30 ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਸਲਗਾਦੋ ਦੀ ਮੌਤ ਬਾਰੇ ਕਈ ਕਿਸਮ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਅਤੇ ਇੰਮੀਗ੍ਰੇਸ਼ਨ ਐਨਫ਼ੋਰਸਮੈਂਟ ਵਾਲੇ ਆਪਣੀ ਸਹੂਲਤ ਮੁਤਾਬਕ ਬਿਆਨ ਦੇ ਰਹੇ ਹਨ। ਫ਼ੈਡਰਲ ਏਜੰਟਾਂ ਦੇ ਬੌਡੀ ਕੈਮਰੇ ਲੱਗੇ ਨਹੀਂ ਹੁੰਦੇ ਅਤੇ ਡੈਮੋਕ੍ਰੈਟਿਕ ਪਾਰਟੀ ਨੇ ਇਸੇ ਮੰਗ ਨੂੰ ਲੈ ਕੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦਾ ਖਰਚਾ ਬਿਲ ਕਈ ਹਫ਼ਤੇ ਪਾਸ ਨਾ ਹੋਣ ਦਿਤਾ। ਇੰਮੀਗ੍ਰੇਸ਼ਨ ਹਮਾਇਤੀਆਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦੇ ਨਾਂ ’ਤੇ ਮਨੁੱਖਤਾ ਦਾ ਘਾਣ ਕਰ ਰਹੀ ਹੈ

Leave a Comment