ਦੇਸ਼ ਭਰ ਵਿੱਚ ਵਿਦਿਆਰਥੀ ਪ੍ਰਦਰਸ਼ਨ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਹੋਇਆ ਤੇਜ਼

ਦਿੱਲੀ 24 ਜੁਲਾਈ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਦੇਸ਼ ਭਰ ਵਿੱਚ “ਹਰ ਜ਼ਿਲ੍ਹਾ, ਹਰ ਸ਼ਹਿਰ ਹਰ ਇੱਕ ਦਿਨ, ਇੱਕ ਮੰਗ” ਮੁਹਿੰਮ ਤਹਿਤ ਸ਼ਾਂਤਮਈ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ। ਸੰਗਠਨ ਨੇ ਵਿਦਿਆਰਥੀ ਯੂਨੀਅਨਾਂ, ਨੌਜਵਾਨਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਸ਼ਾਂਤਮਈ ਢੰਗ ਨਾਲ ਇਕੱਠੇ ਹੋਣ ਦੀ ਅਪੀਲ ਕੀਤੀ ਹੈ। CJP ਦਾ ਕਹਿਣਾ ਹੈ ਕਿ ਅੰਦੋਲਨ ਦਾ ਮਕਸਦ ਸਿਰਫ਼ ਵਿਰੋਧ ਪ੍ਰਗਟ ਕਰਨਾ ਨਹੀਂ, ਸਗੋਂ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਵਿਦਿਆਰਥੀਆਂ ਦੀ ਸੁਰੱਖਿਆ ਅਤੇ ਕਥਿਤ ਪੁਲਿਸ ਜ਼ਿਆਦਤੀਆਂ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਾ ਹੈ। ਸੰਗਠਨ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਤੋਂ ਦੂਰ ਰਹਿਣ ਅਤੇ ਕਾਨੂੰਨ-ਵਿਵਸਥਾ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ ਹੈ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ, ਕੋਲਕਾਤਾ, ਚੇਨਈ ਅਤੇ ਹੋਰ ਕਈ ਸ਼ਹਿਰਾਂ ਵਿੱਚ ਵਿਦਿਆਰਥੀਆਂ ਨੇ ਰੈਲੀਆਂ ਅਤੇ ਧਰਨੇ ਕੀਤੇ। ਦਿੱਲੀ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਤਾਇਨਾਤੀ ਵਧਾਈ ਗਈ। ਅੰਦੋਲਨਕਾਰੀਆਂ ਦੀਆਂ ਮੁੱਖ ਮੰਗਾਂ ਵਿੱਚ:

NEET ਪੇਪਰ ਲੀਕ ਦੀ ਨਿਰਪੱਖ ਜਾਂਚ।

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ।

ਵਿਦਿਆਰਥੀਆਂ ਨਾਲ ਕਥਿਤ ਪੁਲਿਸ ਕਾਰਵਾਈ ਦੀ ਜਾਂਚ।

ਭਵਿੱਖ ਵਿੱਚ ਪ੍ਰੀਖਿਆ ਲੀਕ ਰੋਕਣ ਲਈ ਸਖ਼ਤ ਅਤੇ ਪਾਰਦਰਸ਼ੀ ਪ੍ਰਣਾਲੀ ਲਾਗੂ ਕਰਨਾ। ਕੇਂਦਰ ਸਰਕਾਰ ਨੇ ਗੱਲਬਾਤ ਦੀ ਇੱਛਾ ਜਤਾਈ ਹੈ, ਪਰ CJP ਨੇ ਕਿਹਾ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੁੱਖ ਮੰਗਾਂ ‘ਤੇ ਠੋਸ ਭਰੋਸਾ ਨਹੀਂ ਮਿਲਦਾ, ਅੰਦੋਲਨ ਜਾਰੀ ਰਹੇਗਾ।

Leave a Comment