Mastermind arrested in paper leak case
ਪੇਪਰ ਲੀਕ ਦੇ ਖਿਲਾਫ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਮਹਾਰਾਸ਼ਟਰ ਟੀਈਟੀ TET ਪੇਪਰ ਲੀਕ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਮੁੱਖ ਦੋਸ਼ੀ ਬੀਰੇਂਦਰ ਕੁਮਾਰ ਸਿੰਘ ਨੂੰ ਬਿਹਾਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।

ਰਿਪੋਰਟਾਂ ਅਨੁਸਾਰ, ਗ੍ਰਿਫਤਾਰੀ ਤੋਂ ਬਾਅਦ ਭਿਵੰਡੀ ਪੁਲਿਸ ਮੁੱਖ ਦੋਸ਼ੀ ਨੂੰ ਲੈ ਕੇ ਪੁਣੇ ਪਹੁੰਚ ਗਈ ਹੈ। ਹੁਣ ਉਸਨੂੰ ਪੁੱਛਗਿੱਛ ਲਈ ਭਿਵੰਡੀ ਪੁਲਿਸ ਸਟੇਸ਼ਨ ਲਿਜਾਇਆ ਜਾਵੇਗਾ।
NTA ਦਾ ਵੱਡਾ ਐਕਸ਼ਨ, 47 ਅਧਿਕਾਰੀ ਨੌਕਰੀ ਤੋਂ ਬਰਖਾਸਤ
ਪੇਪਰ ਲੀਕ ਵਿਵਾਦ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਵੱਡਾ ਕਦਮ ਚੁੱਕਦਿਆਂ 47 ਅਧਿਕਾਰੀਆਂ ਦੀ ਸੇਵਾ ਖਤਮ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਭਰੋਸਾ ਮੁੜ ਕਾਇਮ ਕਰਨ ਲਈ ਕੀਤੇ ਜਾ ਰਹੇ ਵੱਡੇ ਸੁਧਾਰਾਂ ਦਾ ਹਿੱਸਾ ਹੈ। ਇਸ ਦੇ ਨਾਲ ਹੀ ਕੁਝ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਅਤੇ ਫੌਜਦਾਰੀ ਕਾਰਵਾਈ ਵੀ ਕੀਤੀ ਜਾਵੇਗੀ।
