ਪਿੰਡ ਢੈਹਾ ਰਾਮ ਨਗਰ ਵਿਖੇ ਸੰਤ ਬਾਬਾ ਕੇਵਲ ਸਿੰਘ ਜੀ ਦੇ ਪਾਵਨ ਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਪ੍ਰਾਪਤ ਕੀਤੀਆਂ ਅਸੀਸਾਂ

ਹੁਸ਼ਿਆਰਪੁਰ, 25 ਜੁਲਾਈ ਇੰਡੀਅਨ ਨਿਊਜ਼: ਪਿੰਡ ਢੈਹਾ ਰਾਮ ਨਗਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਰਮ ਸਤਿਕਾਰਯੋਗ ਸੰਤ ਬਾਬਾ ਕੇਵਲ ਸਿੰਘ ਜੀ, ਸ਼੍ਰੀ ਖੁਰਾਲਗੜ੍ਹ ਸਾਹਿਬ ਵਾਲੇ ਜੀ ਦੇ ਪਾਵਨ ਆਗਮਨ ਮੌਕੇ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਸੰਪੰਨ ਹੋਇਆ। ਇਸ ਮੌਕੇ ਇਲਾਕੇ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਬਾਬਾ ਜੀ ਦੇ ਪਾਵਨ ਦਰਸ਼ਨ ਕੀਤੇ ਅਤੇ ਗੁਰੂ ਚਰਨਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।

ਇਹ ਪਾਵਨ ਸਮਾਗਮ ਸ੍ਰੀ ਹਰਮਨ ਸਿੰਘ, ਪ੍ਰਧਾਨ – Human Rights and Anti Drug Council (India) ਦੇ ਗ੍ਰਹਿ ਵਿਖੇ ਆਯੋਜਿਤ ਕੀਤਾ ਗਿਆ। ਹਰਮਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੰਤ ਬਾਬਾ ਕੇਵਲ ਸਿੰਘ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਮੂਹ ਸੰਗਤ ਦੀ ਸੇਵਾ ਲਈ ਸੁਚੱਜੇ ਪ੍ਰਬੰਧ ਕੀਤੇ ਗਏ।

ਸਮਾਗਮ ਦੌਰਾਨ ਸੰਤ ਬਾਬਾ ਕੇਵਲ ਸਿੰਘ ਜੀ ਨੇ ਸੰਗਤ ਨੂੰ ਗੁਰਬਾਣੀ ਨਾਲ ਜੁੜਨ, ਨਾਮ ਸਿਮਰਨ ਕਰਨ, ਮਨੁੱਖਤਾ ਦੀ ਸੇਵਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ। ਸੰਗਤ ਨੇ ਬੜੀ ਸ਼ਰਧਾ ਨਾਲ ਬਾਬਾ ਜੀ ਦੇ ਵਿਚਾਰ ਸਰਵਣ ਕੀਤੇ ਅਤੇ ਅਸੀਸਾਂ ਪ੍ਰਾਪਤ ਕੀਤੀਆਂ।

ਸਮਾਗਮ ਦੇ ਅੰਤ ਵਿੱਚ ਹਰਮਨ ਸਿੰਘ ਨੇ ਪਹੁੰਚੀ ਹੋਈ ਸਮੂਹ ਸੰਗਤ ਅਤੇ ਸੰਤ ਬਾਬਾ ਕੇਵਲ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਵਿਖੇ ਬਾਬਾ ਜੀ ਦੇ ਪਾਵਨ ਚਰਨ ਪੈਣੇ ਪਰਿਵਾਰ ਲਈ ਵੱਡਾ ਸੌਭਾਗ ਹੈ।

 

 

Leave a Comment