ਕੈਨੇਡਾ ‘ਚ ਪੰਜਾਬੀਆਂ ਵਲੋਂ ਭੁੱਖ ਹੜਤਾਲ ਜਾਰੀ, ਇਮੀਗ੍ਰੇਸ਼ਨ ਨੇ 20 ਹਜ਼ਾਰ ਲੋਕਾਂ ਦੇ ਵੀਜ਼ੇ ਕੀਤੇ ਰੱਦ

Punjabis continue hunger strike in Canada, immigration cancels visas of 20 thousand people

ਕੈਨੇਡਾ ਦਾ ਜਹਾਜ਼ ਚੜ੍ਹਨਾ ਭਾਰਤੀ ਨਾਗਰਿਕਾਂ ਵਾਸਤੇ ਦੂਰ ਦੀ ਕੌਡੀ ਬਣਦਾ ਜਾ ਰਿਹਾ ਹੈ ਅਤੇ ਤਾਜ਼ਾ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਵਰਕ ਪਰਮਿਟ ਦੀ ਮੰਗ ਨੂੰ ਲੈ ਕੇ ਕੈਲਗਰੀ ਅਤੇ ਐਡਮਿੰਟਨ ਵਿਖੇ ਪੰਜਾਬੀ ਨੌਜਵਾਨਾਂ ਦੀ ਭੁੱਖ ਹੜਤਾਲ ਸ਼ੁਰੂ ਹੋ ਚੁੱਕੀ ਹੈ। ਟੈਂਪਰੇਰੀ ਰੈਜ਼ੀਡੈਂਟਸ ਵਿਰੁੱਧ ਇੰਮੀਗ੍ਰੇਸ਼ਨ ਸਖ਼ਤੀ ਮਗਰੋਂ ਸਿਰਫ਼ ਵਿਜ਼ਟਰ ਵੀਜ਼ਾ ਅਤੇ ਸਟੱਡੀ ਵੀਜ਼ਾ ਅਰਜ਼ੀਆਂ ਹੀ ਧੜਾ-ਧੜ ਰੱਦ ਨਹੀਂ ਹੋ ਰਹੀਆਂ ਸਗੋਂ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਵਾਲੇ ਇੰਡੀਅਨਜ਼ ਦੀ ਗਿਣਤੀ ਵਿਚ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ ਤਕਰੀਬਨ 20 ਹਜ਼ਾਰ ਦੀ ਕਮੀ ਦਰਜ ਕੀਤੀ ਗਈ ਹੈ ਜਦਕਿ ਅਸਾਇਲਮ ਕਲੇਮਜ਼ ਵੀ ਹੈਰਾਨਕੁੰਨ ਤਰੀਕੇ ਨਾਲ ਘਟਦੇ ਜਾ ਰਹੇ ਹਨ। ਜਨਵਰੀ ਤੋਂ ਜੂਨ ਦਰਮਿਆਨ ਇਕ ਲੱਖ 60 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਜਦਕਿ 2025 ਵਿਚ ਇਹ ਅੰਕੜਾ 2 ਲੱਖ ਤੋਂ ਉਤੇ ਦਰਜ ਕੀਤਾ ਗਿਆ।
 

ਇਸ ਦੇ ਉਲਟ ਕਿਊਬੈਕ ਵਿਚ ਵੱਖਰਾ ਇੰਮੀਗ੍ਰੇਸ਼ਨ ਸਿਸਟਮ ਹੋਣ ਕਰ ਕੇ ਅੰਕੜਾ ਜ਼ਿਆਦਾ ਮੰਨਿਆ ਜਾ ਸਕਦਾ ਹੈ। ਦੂਜੇ ਪਾਸੇ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਕੌਮੀ ਪੱਧਰ ’ਤੇ 35 ਫ਼ੀ ਸਦੀ ਘਟ ਚੁੱਕੀ ਹੈ। ਪਿਛਲੇ ਸਾਲ ਸਾਲ ਦੇ ਇਸੇ ਸਮੇਂ ਦੌਰਾਨ 28,450 ਅਸਾਇਲਮ ਕਲੇਮ ਦਾਖ਼ਲ ਹੋਏ ਜਦਕਿ ਮੌਜੂਦਾ ਵਰ੍ਹੇ ਦੌਰਾਨ ਅੰਕੜਾ 18,605 ਦਰਜ ਕੀਤਾ ਗਿਆ। ਰਾਜਾਂ ਦੇ ਹਿਸਾਬ ਨਾਲ ਕਿਊਬੈਕ ਵਿਚ 45 ਫ਼ੀ ਸਦੀ ਅਤੇ ਉਨਟਾਰੀਓ ਵਿਚ 35 ਫ਼ੀ ਸਦੀ ਕਮੀ ਦਰਜ ਕੀਤੀ ਗਈ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਬਿਲ ਸੀ-12 ਲਾਗੂ ਹੋਣ ਦਾ ਅਸਰ ਅਸਾਇਲਮ ਕਲੇਮਜ਼ ’ਤੇ ਪਿਆ ਹੈ ਅਤੇ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਦਾਅਵੇ ਸਾਹਮਣੇ ਆ ਰਹੇ ਹਨ।

 

Leave a Comment