ਸੀਨੀਅਰ ਪੱਤਰਕਾਰ ਪ੍ਰਦੀਪ ਬਸਰਾ ਬਣੇ ‘ਇੰਡੀਅਨ ਨਿਊਜ਼’ ਚੈਨਲ ਦੇ ਜਲੰਧਰ ਤੋਂ ਬਿਉਰੋ ਚੀਫ ਅਤੇ ਦਫਤਰ ਇੰਚਾਰਜ
ਜਲੰਧਰ, 4 ਅਗਸਤ (ਮਨਜੋਤ ਚਾਹਲ)
ਇੰਡੀਅਨ ਨਿਊਜ਼ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਅਤੇ ਚੀਫ਼ ਐਡੀਟਰ ਸ਼ਿੰਦਰਪਾਲ ਸਿੰਘ ਚਾਹਲ ਵੱਲੋਂ ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਬਸਰਾ ਨੂੰ ਜਲੰਧਰ ਤੋਂ ਬਿਊਰੋ ਚੀਫ਼ ਕਮ ਦਫ਼ਤਰ ਇੰਚਾਰਜ ਨਿਯੁਕਤ ਕਰਦੇ ਹੋਏ ਉਨ੍ਹਾਂ ਨੂੰ ਅਥਾਰਟੀ ਲੈਟਰ ਅਤੇ ਮਾਈਕ ਆਈ.ਡੀ. ਦਿੱਤੀ ਗਈ।

ਪੱਤਰਕਾਰ ਸ਼ੁਸ਼ੀਲ ਸ਼ਰਮਾ ਨੂੰ ਕੀਤਾ ਜਲੰਧਰ ਤੋਂ ਸਟਾਫ ਰਿਪੋਰਟਰ ਨਿਯੁੱਕਤ
ਓਥੇ ਨਾਲ ਹੀ ਨੌਜਵਾਨ ਪੱਤਰਕਾਰ ਸ਼ੁਸ਼ੀਲ ਸ਼ਰਮਾ ਨੂੰ ਜਲੰਧਰ ਤੋਂ ਸਟਾਫ ਰਿਪੋਰਟਰ ਨਿਯੁਕਤ ਕਰਦਿਆਂ ਉਨਾਂ ਨੂੰ ਵੀ ਮਾਇਕ ਆਈ ਡੀ ਅਤੇ ਅਥਾਰਟੀ ਲੈਟਰ ਦਿੱਤਾ ਗਿਆ। ਇਸ ਮੌਕੇ ਉਕਤ ਪੱਤਰਕਾਰਾਂ ਵਲੋਂ ਅਦਾਰੇ ਦੇ ਮੁੱਖ ਅਧਿਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਹਮੇਸ਼ਾ ਜਨਤਾ ਦੇ ਹੱਕ, ਸੱਚ ਦੀ ਅਵਾਜ ਨੂੰ ਬੁਲੰਦ ਕਰਕੇ ਸਰਕਾਰ ਤਕ ਪਹੁੰਚੋਣ ਦਾ ਯਤਨ ਕਰਨਗੇ।

ਇਸ ਸਮੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਜ਼ੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵਲੋਂ ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਬਸਰਾ ਨੂੰ ਜਲੰਧਰ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਕਮ ਦਫ਼ਤਰ ਇੰਚਾਰਜ ਨਿਯੁਕਤ ਕੀਤਾ ਗਿਆ
