Thieves escape with Rs 10 lakh after puncturing car tire in movie style in Jalandhar, watch video
ਜਲੰਧਰ ਦੇ ਬੀਐਮਸੀ ਚੌਕ ਨੇੜੇ ਕੇਸਰ ਪੈਟਰੋਲ ਪੰਪ ਦੇ ਬਾਹਰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਕ ਵਪਾਰੀ ਦੀ ਕਾਰ ‘ਚ ਰੱਖਿਆ 10 ਲੱਖ ਰੁਪਏ ਨਕਦ ਨਾਲ ਭਰਿਆ ਬੈਗ ਚੋਰ ਲੈ ਕੇ ਫ਼ਰਾਰ ਹੋ ਗਏ। ਘਟਨਾ ਸੋਮਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੀੜਤ ਨੇ ਥਾਣਾ ਨੰਬਰ 12 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਦੇ ਭਰਾ ਗੁਨਿਤ ਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੇ ਵੱਡੇ ਭਰਾ ਕਿੱਲਾਂ ਦੇਖਣ ਲਈ ਗੱਡੀ ਤੋਂ ਬਾਹਰ ਨਿਕਲੇ, ਕਰੀਬ ਦੋ ਮਿੰਟਾਂ ਦੇ ਅੰਦਰ ਹੀ ਇੱਕ ਵਿਅਕਤੀ ਆਇਆ, ਡਰਾਈਵਰ ਸਾਈਡ ਦਾ ਦਰਵਾਜ਼ਾ ਖੋਲ੍ਹਿਆ ਤੇ ਪਿਛਲੀ ਸੀਟ ‘ਤੇ ਰੱਖਿਆ ਬੈਗ ਚੁੱਕ ਕੇ ਫ਼ਰਾਰ ਹੋ ਗਿਆ। ਬੈਗ ‘ਚ ਕਰੀਬ 10 ਲੱਖ ਰੁਪਏ ਨਕਦ ਸਨ। ਬਾਅਦ ‘ਚ ਸੀਸੀਟੀਵੀ ਫੁਟੇਜ ਚੈੱਕ ਕਰਨ ‘ਤੇ ਚੋਰੀ ਦੀ ਪੁਸ਼ਟੀ ਹੋਈ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਇਹ ਪੂਰੀ ਤਰ੍ਹਾਂ ਪਲੈਨਡ ਚੋਰੀ ਸੀ ਤੇ ਚੋਰਾਂ ਨੇ ਹੀ ਗੱਡੀ ਦਾ ਟਾਇਰ ਪੰਕਚਰ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 12 ਦੇ ਐੱਸਐੱਚਓ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੈਟਰੋਲ ਪੰਪ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ‘ਚ ਲੈ ਲਈ ਹੈ।
