ਵੱਡੀ ਖਬਰ, ਮਸ਼ਹੂਰ ਟੀਵੀ ਐਂਕਰ ਸਣੇ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

ਮਹਿਲਾ ਟੀਵੀ ਐਂਕਰ ਨੂੰ ਲੈ ਕੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਹਿਲਾ ਐਂਕਰ ਸਮੇਤ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ, ਮਿਸਰ ਦੀ ਇੱਕ ਅਦਾਲਤ ਨੇ ਮਹਿਲਾ ਐਂਕਰ ਸਾਰਾਹ ਖਲੀਫਾ ਸਣੇ 12 ਲੋਕਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ। ਮਿਸਰ ਦੇ ਮੀਡੀਆ ਆਊਟਲੇਟ ਅਲ ਅਹਿਰਾਮ ਨੇ ਇਸ ਬਾਰੇ ਜਾਣਕਾਰੀ ਦਿੱਤੀ।  39 ਸਾਲਾ ਸਾਰਾਹ ਖਲੀਫਾ ਆਪਣੇ ਪ੍ਰੋਗਰਾਮ “ਮਿਸ਼ਨ ਇੰਪੌਸੀਬਲ” ਲਈ ਮਸ਼ਹੂਰ ਹਨ, ਜੋ ਸੁਰੱਖਿਆ ਅਤੇ ਅਪਰਾਧ ਦੇ ਮੁੱਦਿਆਂ ‘ਤੇ ਕੇਂਦ੍ਰਿਤ ਸੀ।

Leave a Comment