ਕੁੜੀ ਉਡੀਕ ਦੀ ਰਹੀ ਬਾਰਾਤ, ਨਹੀਂ ਪਹੁੰਚਿਆ ਲਾੜਾ; FIR ਦਰਜ

ਜ਼ੀਰਕਪੁਰ ‘ਚ ਵਿਆਹ ਦਾ ਵਾਅਦਾ ਕਰਨ ਦੇ ਬਾਵਜੂਦ ਵੀ ਲਾੜਾ ਬਾਰਾਤ ਲੈ ਕੇ ਨਹੀਂ ਪਹੁੰਚਿਆ। ਯੋਗਾ ਅਧਿਆਪਕਾ ਲਾੜੀ ਉਸ ਦਾ ਇੰਤਜ਼ਾਰ ਕਰਦੀ ਰਹੀ। ਇਸ ਤੋਂ ਬਾਅਦ ਉਸਨੇ ਪੁਲਿਸ ਨੂੰ  ਸ਼ਿਕਾਇਤ ਦਰਜ ਕਰਵਾਈ। ਯੋਗਾ ਅਧਿਆਪਕਾ ਨੇ ਕਿਹਾ ਕਿ ਔਨਲਾਈਨ ਕੈਬ ਬੁੱਕ ਕਰਨ ਤੋਂ ਬਾਅਦ ਉਸਦੀ ਉਕਤ ਨੌਜਵਾਨ ਨਾਲ ਮੁਲਾਕਾਤ ਹੋਈ ਸੀ। ਪੀੜਤਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਆਰੋਪੀ ਨਿਸ਼ਾਨ ਸਿੰਘ ਚਾਹਲ ਨੂੰ 6 ਸਤੰਬਰ 2025 ਨੂੰ ਮਿਲੀ ਸੀ। ਉਸਨੇ ਸ਼ਿਮਲਾ ਲਈ ਇੱਕ ਕੈਬ ਬੁੱਕ ਕੀਤੀ ਸੀ। ਕੈਬ ਡਰਾਈਵਰ ਨਿਸ਼ਾਨ ਸਿੰਘ ਚਾਹਲ ਨੇ ਉਸਨੂੰ ਜ਼ੀਰਕਪੁਰ ਤੋਂ ਸ਼ਿਮਲਾ ਤੱਕ ਛੱਡਿਆ ਸੀ।

ਇਸ ਤੋਂ ਬਾਅਦ ਆਰੋਪੀ ਨੇ ਖੁਦ ਨੂੰ ਆਰਮੀ ਕੈਪਟਨ ਦੱਸਿਆ ਅਤੇ ਉਸ ਨਾਲ ਦੋਸਤੀ ਕੀਤੀ। ਬਾਅਦ ਵਿੱਚ ਦੋਵਾਂ ‘ਚ ਕਈ ਵਾਰ ਸਬੰਧ ਬਣੇ। ਉਹ ਕਈ ਵਾਰ ਜ਼ੀਰਕਪੁਰ ਵਿੱਚ ਉਸਨੂੰ ਮਿਲਣ ਵੀ ਗਿਆ। ਉਹ ਸ਼ਿਮਲਾ ਗਏ ਅਤੇ ਮਾਮਲਾ ਅੰਤ ਵਿੱਚ ਵਿਆਹ ਤੱਕ ਪਹੁੰਚ ਗਿਆ।

ਵਿਆਹ 25 ਮਾਰਚ ਨੂੰ ਹੋਣਾ ਤੈਅ ਸੀ। ਯੋਗਾ ਅਧਿਆਪਕਾ ਦੇ ਘਰ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ। ਹਾਲਾਂਕਿ, ਆਰੋਪੀ ਵਿਅਕਤੀ ਨਿਰਧਾਰਤ ਮਿਤੀ ‘ਤੇ ਬਾਰਾਤ ਲੈ ਕੇ ਨਹੀਂ ਪਹੁੰਚਿਆ ਅਤੇ ਆਪਣਾ ਫ਼ੋਨ ਵੀ ਬੰਦ ਕਰ ਦਿੱਤਾ। ਇਸ ਤੋਂ ਬਾਅਦ ਮਹਿਲਾ ਅਧਿਆਪਕਾ ਨੇ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਅਧਿਆਪਕਾ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ। ਉਹ ਔਨਲਾਈਨ ਯੋਗਾ ਅਧਿਆਪਕਾ ਵਜੋਂ ਕੰਮ ਕਰਦੀ ਹੈ ਅਤੇ ਮੋਹਾਲੀ ਵਿੱਚ ਰਹਿੰਦੀ ਹੈ। 

Leave a Comment