ਵੱਡਾ ਹਾਦਸਾ, ਪਹਾੜੀ ਨਾਲ ਟਕਰਾਉਣ ਨਾਲ ਫੌਜੀ ਜਹਾਜ਼ ਕ੍ਰੈਸ਼, 29 ਲੋਕਾਂ ਦੀ ਮੌਤ

 ਰੂਸ ਦੀ ਫੌਜ ਦ ਜਹਾਜ਼ ਕ੍ਰੈਸ਼ ਹੋਣ ਦ ਖਬਰ ਹੈ। ਜਹਾਜ਼ ਦਾ ਨਾਂ AN-26 ਹੈ। ਫੌਜ ਵੱਲੋਂ ਜਾਰੀ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਹਾਦਸੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇੱਕ ਫੌਜੀ ਟਰਾਂਸਪੋਰਟ ਜਹਾਜ਼ ਕ੍ਰੀਮੀਆ ਵਿੱਚ ਹਾਦਸਾਗ੍ਰਸਤ ਹੋ ਗਿਆ। ਰਿਪੋਰਟਾਂ ਮੁਤਾਬਕ ਰੂਸੀ ਫੌਜੀ ਟਰਾਂਸਪੋਰਟ ਜਹਾਜ਼ AN-26, ਇੱਕ ਪਹਾੜੀ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਸਵਾਰ 29 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸੰਭਾਵਤ ਤੌਰ ‘ਤੇ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਇਨ੍ਹਾਂ ਵਿਚ 23 ਯਾਤਰੀ ਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਬੁੱਧਵਾਰ ਤੜਕੇ ਆਈਆਂ ਰਿਪੋਰਟਾਂ ਮੁਤਾਬਕ ਰੂਸੀ ਨਿਊਜ਼ ਏਜੰਸੀ TASS ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸ਼ਾਮ 6:00 ਵਜੇ (1500 GMT) ਕ੍ਰੀਮੀਆ ਉੱਤੇ ਉਡਾਣ ਭਰਦੇ ਸਮੇਂ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ।

ਕ੍ਰੀਮੀਆ ਵਿੱਚ ਹਾਦਸੇ ਦਾ ਸਥਾਨ ਇੱਕ ਪ੍ਰਾਏਦੀਪੀ ਖੇਤਰ ਹੈ। ਕਾਲੇ ਸਾਗਰ ਤੱਟ ਤੱਕ ਫੈਲੀਆਂ ਵਿਸ਼ਾਲ ਪਹਾੜੀ ਸ਼੍ਰੇਣੀਆਂ ਨਾਲ ਘਿਰੇ ਹੋਏ ਇਸ ਖੇਤਰ ਨੂੰ ਰੂਸ ਨੇ 2014 ਵਿੱਚ ਆਪਣੇ ਅਧਿਕਾਰ ਵਿਚ ਲੈ ਲਿਆ ਸੀ। ਪਹਿਲਾਂ, ਯੂਕਰੇਨ ਦਾ ਇਸ ਖੇਤਰ ‘ਤੇ ਅਧਿਕਾਰ ਸੀ।

Leave a Comment