ਹਿਊਮਨ ਰਾਇਟਸ ਐਂਡ ਐਂਟੀ ਡਰਗਸ ਕੌਂਸਲ ਇੰਡੀਆ ਰਜਿ.ਅਤੇ ਪੰਜਾਬ ਸਰਕਾਰ ਵਲੋਂ ਵੱਡਾ ਐਲਾਨ

ਹਿਊਮਨ ਰਾਇਟਸ ਐਂਡ ਐਂਟੀ ਡਰਗਸ ਕੌਂਸਲ ਇੰਡੀਆ ਅਤੇ ਪੰਜਾਬ ਸਰਕਾਰ ਵਲੋਂ ਵੱਡਾ ਐਲਾਨ

ਚੰਡੀਗੜ੍ਹ (ਰਾਮ ਸਿੰਘ ਆਜ਼ਾਦ )
ਹਿਊਮਨ ਰਾਇਟਸ ਐਂਡ ਐਂਟੀ ਡਰਗਸ ਕੌਂਸਲ ਇੰਡੀਆ ਰਜਿ. ਦੇ ਡਾਇਰੈਕਟਰ ਸ਼ਸ਼ੀ ਕਾਂਤ ਸਾਬਕਾ ਡੀ ਜੀ ਪੀ ਪੰਜਾਬ ਪੁਲਿਸ , ਕੌਮੀ ਪ੍ਰਧਾਨ ਹਰਮਨ ਸਿੰਘ, ਉਪ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਚੰਡੀਗੜ੍ਹ-ਮੋਹਾਲੀ ਪ੍ਰਧਾਨ ਰਾਮ ਸਿੰਘ ਆਜ਼ਾਦ ਵਲੋਂ ਡਾ.ਰਵਜੋਤ ਸਿੰਘ ਕੈਬਨਿਟ ਮੰਤਰੀ (ਜੇਲ੍ਹ ਅਤੇ ਐਨ ਆਰ ਆਈ ਵਿਭਾਗ ) ਨਾਲ ਚੰਡੀਗੜ੍ਹ ਸੈਕਟਰੀਏਟ ਵਿਖ਼ੇ ਵਿਸ਼ੇਸ਼ ਮੀਟਿੰਗ ਦੌਰਾਨ ਸਾਂਝੇ ਤੌਰ ਤੇ ਐਲਾਨ ਕੀਤਾ ਗਿਆ

ਕਿ ਬਹੁਤ ਜਲਦ ਹੀ ਨਸ਼ਿਆਂ ਦੇ ਖਿਲਾਫ਼ ਹੁਸ਼ਿਆਰਪੁਰ ਤੋਂ ਵਾਇਆ ਸਿੰਗੜੀਵਾਲਾ, ਨਸਰਾਲਾ, ਮੰਡਿਆਲਾ ਅਤੇ
ਕਠਾਰ ਤੱਕ ਸੈਕੜੇ ਨੌਜਵਾਨਾਂ ਵਲੋਂ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਅਤੇ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਦੀ ਰਹਿਣਮਾਈ ਹੇਠ ਵਿਸ਼ਾਲ ਪੈਦਲ ਯਾਤਰਾ ਕੱਢੀ ਜਾਵੇਗੀ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਪੰਜਾਬ ਭਰ ਚ ਨਸ਼ਿਆਂ ਖਿਲਾਫ ਕੈਂਪ ਲਗਾਏ ਜਾਣਗੇ.

Leave a Comment