ਬਰਨਾਲਾ-ਸਿਰਸਾ ਹਾਈਵੇਅ ‘ਤੇ ਸਰਦੂਲਗੜ੍ਹ ਨੇੜੇ ਨਸ਼ਾ ਤਸਕਰਾਂ ਨੂੰ ਫੜਨ ਲਈ ਲਗਾਏ ਗਏ ਇੱਕ ਨਾਕੇ ‘ਤੇ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਸਹਾਇਕ ਸਬ-ਇੰਸਪੈਕਟਰ (ਏ ਐੱਸ ਆਈ) ਦੀ ਮੌਤ ਹੋ ਗਈ। 2 ਕਾਰ ਸਵਾਰ ਵਿਅਕਤੀਆਂ ਨੂੰ ਫੜਨ ਦੇ ਲਈ 112 ਦੀ ਟੀਮ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੇ ਅੱਗੇ ਸਰਦੂਲਗੜ੍ਹ 112 ਦੀ ਟੀਮ ਨੂੰ ਕਾਲ ਕਰਕੇ ਇਸ ਤੇਜ਼ ਰਫਤਾਰ ਗੱਡੀ ਨੂੰ ਰੋਕਣ ਦੇ ਲਈ ਕਿਹਾ ਤਾਂ ਜਦੋਂ ਏਐਸਆਈ ਸੁਖਵਿੰਦਰ ਸਿੰਘ ਤੇਜ਼ ਰਫਤਾਰ ਗੱਡੀ ਨੂੰ ਰੋਕਣ ਲਈ ਅੱਗੇ ਖੜ੍ਹੇ ਹੋਏ ਤਾਂ ਤਸਕਰਾਂ ਨੇ ਉਨ੍ਹਾਂ ਉੱਤੇ ਕਾਰ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਪੁਲਿਸ ਮੁਲਾਜ਼ਮ ਦੀ ਮੌਕੇ ਉੱਤੇ ਹੀ ਮੌਤ ਹੋ ਗਈ।