Major administrative reshuffle, 17 IPS officers transferred
ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ਉੱਪਰ ਪ੍ਰਸ਼ਾਸਨਿਕ ਫੇਰਬਦਲ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਹੁਣ ਸੂਬੇ ਵਿੱਚ 17 ਆਈਪੀਐਸ ਅਤੇ 3 ਐਚਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਤਬਾਦਲੇ ਹਰਿਆਣਾ ਵਿੱਚ ਬੀਤੀ ਦੇਰ ਰਾਤ ਕੀਤੇ ਗਏ। ਇਸ ਅਚਾਨਕ ਹੋਏ ਤਬਾਦਲਿਆਂ ਨੇ ਪੁਲਿਸ ਵਿਭਾਗ ਵਿਚਾਲੇ ਹਲਚਲ ਮਚਾ ਦਿੱਤੀ ਹੈ। ਪ੍ਰਸ਼ਾਸਨਿਕ ਫੇਰਬਦਲ ਦੇ ਤਹਿਤ ਸੂਬੇ ਵਿੱਚ 17 ਆਈਪੀਐਸ ਅਤੇ 3 ਐਚਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਏਡੀਜੀਪੀ, ਆਈਜੀ ਅਤੇ ਡੀਆਈਜੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਹਨ। ਗੁਰੂਗ੍ਰਾਮ ਦੇ ਕਮਿਸ਼ਨਰ ਵਿਕਾਸ ਅਰੋੜਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਕਰਕੇ ਸ਼ਿਬਾਸ ਕਵੀਰਾਜ ਹੁਣ ਗੁਰੂਗ੍ਰਾਮ ਦੇ ਨਵੇਂ ਕਮਿਸ਼ਨਰ ਹੋਣਗੇ।
