ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ‘ਚ ਚੌਪਹਿਰਾ ਕੱਟਦੀਆਂ ਬੀਬੀਆਂ ਤੇ ਡਿੱਗੀਆ ਲੈਂਟਰ ਦੀਆਂ ਪਲੇਟਾਂ 2 ਦੀ ਮੌਤ 7 ਜਖਮੀ

ਅੰਮ੍ਰਿਤਸਰ / ਕੁਲਵਿੰਦਰ ਸਿੰਘ

ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਵਿਖੇ ਚੌਪਹਿਰਾ ਕੱਟਦੀਆਂ ਬੀਬੀਆਂ ਤੇ ਡਿੱਗੀਆਂ ਲੈਂਟਰ ਦੀਆਂ ਪਲੇਟਾਂ ਦੋ ਦੀ ਮੌਤ ਸੱਤ ਜਖਮੀ ਮੈਨੇਜਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇ ਦਿੱਤੀ ਜਾਣਕਾਰੀ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਜਿੱਥੇ ਕਿ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਦੂਰ ਦੁਰੇਡੇ ਇਲਾਕਿਆਂ ਦੇ ਵਿੱਚੋਂ ਸੰਗਤ ਐਤਵਾਰ ਨੂੰ ਨਾਮ ਜਪਣ ਲਈ ਵੱਡੀ ਗਿਣਤੀ ਵਿੱਚ ਇਕੱਠੀ ਹੁੰਦੀ ਹੈ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਕਈ ਕੰਮ ਚੱਲ ਰਹੇ ਹਨ ਜਿਸ ਵਿੱਚ ਲੰਗਰ ਹਾਲ ਦਾ ਨਵਾਂ ਲੈਂਟਰ ਵੀ ਪੈ ਰਿਹਾ ਹੈ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਮੈਨੇਜਰ ਦੇ ਮੁਤਾਬਕ ਲੰਗਰ ਹਾਲ ਦੇ ਬਣ ਰਹੇ ਲੈਂਟਰ ਦੇ ਥੱਲੇ ਜੋ ਕਿ ਫਿਲਹਾਲ ਉਸਾਰੀ ਅਧੀਨ ਹੈ ਅਤੇ ਜਿਸ ਨੂੰ ਫਿਲਹਾਲ ਖੋਲਿਆ ਜਾਣਾ ਸੀ,ਦੇ ਥੱਲੇ ਵੱਡੀ ਗਿਣਤੀ ਵਿੱਚ ਸੰਗਤ ਚੁਪਹਿਰਾ ਕੱਟ ਰਹੀ ਸੀ ਇਸ ਦੌਰਾਨ ਹੀ ਲੈਂਟਰ ਨਾਲੋ ਲੋਹੇ ਦੀਆਂ ਪਲੇਟਾਂ ਥੱਲੇ ਬੈਠੀਆਂ ਬੀਬੀਆਂ ਦੇ ਉੱਤੇ ਜਾ ਪਈਆਂ ਜਿਸ ਨਾਲ ਮੌਕੇ ਤੇ ਹੀ ਦੋ ਬੀਬੀਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਅਤੇ ਸੱਤ ਬੀਬੀਆਂ ਜੋ ਕਿ ਪਲੇਟਾਂ ਡਿੱਗਣ ਦੇ ਨਾਲ ਜਖਮੀ ਹੋਈਆਂ ਹਨ ਉਹਨਾਂ ਨੂੰ ਸ਼ਹੀਦਾਂ ਸਾਹਿਬ ਦੇ ਨਾਲ ਲੱਗਦੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ

ਇਸ ਤੋਂ ਇਲਾਵਾ ਦੋ ਬੀਬੀਆਂ ਜਿਨਾਂ ਵਿੱਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਨੂੰ ਮੈਡ ਕਾਰਡ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਮੈਨੇਜਰ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਮੁਤਾਬਕ ਜਿਹੜਾ ਬੀਬੀਆਂ ਨੂੰ ਜਿਆਦਾ ਗੰਭੀਰ ਸੱਟਾਂ ਵੱਜੀਆਂ ਹਨ ਉਹਨਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਬੱਸਾਂ ਜਾਂ ਐਂਬੂਲੈਂਸ ਰਾਹੀਂ ਭੇਜਿਆ ਜਾ ਰਿਹਾ ਹੈ

Leave a Comment