ਸਾਬਕਾ ਵਿਧਾਇਕ ਦੀ ਕੁੱਟਮਾਰ ? ਚੱਲੀ ਗੋਲੀ, ਵਰ੍ਹਾਏ ਇੱਟਾਂ-ਰੋੜੇ, ਕਈ ਲੋਕ ਜ਼ਖ਼ਮੀ ! ਮਜੀਠੀਆ ‘ਤੇ ਲਾਠੀਚਾਰਜ !

ਪੰਜਾਬ ਵਿੱਚ ਸਥਾਨਕ ਸਰਕਾਰ ਚੋਣਾਂ ਨੂੰ ਲੈਕੇ ਵੋਟਿੰਗ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਬੈਲਟ ਬਕਸਿਆਂ ਵਿੱਚ ਉਮੀਦਵਾਰਾਂ ਦੀ ਕਿਸਮਤ ਕੈਦ ਹੋ ਚੁੱਕੀ ਹੈ। 29 ਮਈ ਨੂੰ ਹੁਣ ਵੋਟਾਂ ਦੇ ਨਤੀਜੇ ਆਉਣਗੇ ਪਰ ਇਸ ਵੋਟਿੰਗ ਦੌਰਾਨ ਕਈ ਥਾਵਾਂ ’ਤੇ ਝਗੜੇ ਹੋਏ ਹਨ, ਤਿੱਖੀ ਤਕਰਾਰਬਾਜ਼ੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੁਝ ਥਾਵਾਂ ’ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਇੱਕ ਦੂਜੇ ਨਾਲ ਲੜਦੇ ਝਗੜਦੇ, ਇੱਕ-ਦੂਜੇ ‘ਤੇ ਹਮਲਾ ਕਰਦੇ ਦਿਖਾਈ ਦਿੱਤੇ ਹਨ।

  ਭਾਜਪਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਸਾਬਕਾ ਵਿਧਾਇਕ, ਉਸਦਾ ਪੁੱਤਰ, ਗੰਨਮੈਨ ਅਤੇ ਹੋਰ ਵਰਕਰ ਜ਼ਖ਼ਮੀ ਹੋਏ ਹਨ। ਹਸਪਤਾਲ ਵਿੱਚ ਇਲਾਜ ਕਰਵਾਉਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਸਾਬਕਾ ਵਿਧਾਇਕ ਮੁਤਾਬਕ “ਚੋਣ ਪ੍ਰਕਿਰਿਆ ਬੰਦ ਹੋ ਗਈ ਸੀ, ਵਾਰਡ ਨੰਬਰ 2 ਵਿੱਚ ਉਨ੍ਹਾਂ ਦੇ ਕੁਝ ਲੋਕਾਂ ’ਤੇ ਹਮਲਾ ਹੋਇਆ ਸੀ, ਅਸੀਂ ਉਨ੍ਹਾਂ ਦਾ ਪਤਾ ਲੈਣ ਲਈ ਜਾ ਰਹੇ ਸੀ, ਰਸਤੇ ਵਿੱਚ ਉਨ੍ਹਾਂ ਵੱਡੀ ਗਿਣਤੀ ਵਿੱਚ ਆਏ ਮੁਲਜ਼ਮਾਂ ਨੇ ਸਾਨੂੰ ਵੀ ਘੇਰਾ ਪਾ ਲਿਆ, ਮੁਲਜ਼ਮਾਂ ਕੋਲ ਡਾਂਗਾਂ-ਸੋਟੀਆਂ ਅਤੇ ਹੋਰ ਹਥਿਆਰ ਸਨ, ਇਸ ਦੌਰਾਨ ਮੁਲਜ਼ਮਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮੈਨੂੰ, ਮੇਰੇ ਗੰਨਮੈਨ ਅਤੇ ਹੋਰ ਵਰਕਰਾਂ ਨੂੰ ਸੱਟਾਂ ਲੱਗੀਆਂ ਹਨ। ਬਚਾਅ ਲਈ ਮੇਰੇ ਗੰਨਮੈਨ ਵੱਲੋਂ ਫਾਇਰਿੰਗ ਵੀ ਕੀਤੀ ਗਈ, ਪੁਲਿਸ ਦੀ ਮੌਜੂਦਗੀ ਵਿੱਚ ਸਾਡੇ ’ਤੇ ਹਮਲਾ ਹੋਇਆ ਹੈ।

Leave a Comment