ਜਲੰਧਰ ਵਿੱਚ 1 ਜੂਨ 2026 ਤੋਂ E-Chalan ਸਿਸਟਮ ਸ਼ੁਰੂ

ਜਲੰਧਰ ਸ਼ਹਿਰ (ਇੰਡੀਅਨ ਨਿਊਜ਼) ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। 1 ਜੂਨ 2026 ਤੋਂ ਸ਼ਹਿਰ ਦੇ ਮੁੱਖ ਚੌਕਾਂ ‘ਤੇ CCTV ਕੈਮਰਿਆਂ ਰਾਹੀਂ E-Chalan ਸਿਸਟਮ ਲਾਗੂ ਕੀਤਾ ਜਾ ਰਿਹਾ ਹੈ।

ਪ੍ਰਸ਼ਾਸਨ ਵੱਲੋਂ ਗੁਰੂ ਰਵਿਦਾਸ ਚੌਕ, ਫੁੱਟਬਾਲ ਚੌਕ, ਭਗਵਾਨ ਵਾਲਮੀਕੀ ਚੌਕ, ਗੁਰੂ ਅਮਰਦਾਸ ਚੌਕ, ਵਰਕਸ਼ਾਪ ਚੌਕ, ਬੀ.ਆਰ. ਅੰਬੇਡਕਰ ਚੌਕ, ਮਾਡਲ ਟਾਊਨ ਚੌਕ ਅਤੇ ਹੋਰ ਅਹਿਮ ਥਾਵਾਂ ‘ਤੇ ਨਿਗਰਾਨੀ ਵਧਾ ਦਿੱਤੀ ਗਈ ਹੈ।

ਲਾਲ ਬੱਤੀ ਜੰਪ ਕਰਨ, ਬਿਨਾਂ ਹੈਲਮੈਟ, ਸੀਟ ਬੈਲਟ ਨਾ ਲਗਾਉਣ ਜਾਂ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਘਰ ਸਿੱਧਾ E-Chalan ਭੇਜਿਆ ਜਾਵੇਗਾ।

ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਡਰਾਈਵਿੰਗ ਕਰਨ ਦੀ ਅਪੀਲ ਕੀਤੀ ਹੈ।

Leave a Comment