ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ: 11 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, ਜਲੰਧਰ ਨੂੰ ਮਿਲਿਆ ਨਵਾਂ ਪੁਲਿਸ ਕਮਿਸ਼ਨਰ

INDIAN NEWS | ਪੰਜਾਬ

ਚੰਡੀਗੜ੍ਹ “ਇੰਡੀਅਨ ਨਿਊਜ਼” (ਸ਼ਿੰਦਰਪਾਲ ਸਿੰਘ ਚਾਹਲ) ਪੰਜਾਬ ਵਿੱਚ 11 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ, ਜਲੰਧਰ ਨੂੰ ਮਿਲਿਆ ਨਵਾਂ ਪੁਲਿਸ ਕਮਿਸ਼ਨਰ

ਚੰਡੀਗੜ੍ਹ, 1 ਜੂਨ 2026 (ਇੰਡੀਅਨ ਨਿਊਜ਼): ਪੰਜਾਬ ਸਰਕਾਰ ਨੇ ਸੋਮਵਾਰ ਨੂੰ ਵੱਡੇ ਪ੍ਰਸ਼ਾਸਨਿਕ ਫੇਰਬਦਲ ਤਹਿਤ 11 ਆਈ.ਪੀ.ਐਸ. ਅਧਿਕਾਰੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਵਿਭਾਗ (ਹੋਮ-1 ਸ਼ਾਖਾ) ਵੱਲੋਂ ਜਾਰੀ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ।

ਮੁੱਖ ਤਬਾਦਲਿਆਂ ਅਨੁਸਾਰ ਅਨੀਤਾ ਪੁੰਜ ਨੂੰ ਸਪੈਸ਼ਲ ਡੀ.ਜੀ.ਪੀ. ਮਨੁੱਖੀ ਸਰੋਤ ਵਿਕਾਸ ਅਤੇ ਭਲਾਈ, ਪੰਜਾਬ ਵਜੋਂ ਨਿਯੁਕਤ ਕੀਤਾ ਗਿਆ ਹੈ। ਧਨਪ੍ਰੀਤ ਕੌਰ, ਜੋ ਹੁਣ ਤੱਕ ਪੁਲਿਸ ਕਮਿਸ਼ਨਰ ਜਲੰਧਰ ਸਨ, ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਫਿਲੌਰ) ਦਾ ਡਾਇਰੈਕਟਰ ਲਗਾਇਆ ਗਿਆ ਹੈ।

ਉਨ੍ਹਾਂ ਦੀ ਥਾਂ ਸਤਿੰਦਰ ਸਿੰਘ, ਜੋ ਪਹਿਲਾਂ ਡੀ.ਆਈ.ਜੀ. ਲੁਧਿਆਣਾ ਰੇਂਜ ਸਨ, ਨੂੰ ਨਵਾਂ ਪੁਲਿਸ ਕਮਿਸ਼ਨਰ ਜਲੰਧਰ ਨਿਯੁਕਤ ਕੀਤਾ ਗਿਆ ਹੈ।

ਪ੍ਰਦੀਪ ਕੁਮਾਰ ਯਾਦਵ ਆਈ.ਜੀ.ਪੀ. ਟੈਕਨੀਕਲ ਸਰਵਿਸਿਜ਼ ਦੇ ਅਹੁਦੇ ’ਤੇ ਬਣੇ ਰਹਿਣਗੇ, ਪਰ ਉਨ੍ਹਾਂ ਤੋਂ ਪੰਜਾਬ ਭਵਨ ਨਵੀਂ ਦਿੱਲੀ ਦੇ ਰੈਜ਼ੀਡੈਂਟ ਕਮਿਸ਼ਨਰ (ਪੁਲਿਸ ਕੋਆਰਡੀਨੇਸ਼ਨ) ਦਾ ਵਾਧੂ ਚਾਰਜ ਵਾਪਸ ਲੈ ਲਿਆ ਗਿਆ ਹੈ।

ਵਿਵੇਕ ਸ਼ੀਲ ਸੋਨੀ ਨੂੰ 75ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਦੇ ਕਮਾਂਡੈਂਟ ਦੇ ਨਾਲ-ਨਾਲ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

ਡੀ.ਆਈ.ਜੀ. ਵਜੋਂ ਤਰੱਕੀ ਪ੍ਰਾਪਤ ਅਧਿਕਾਰੀਆਂ ਵਿੱਚ ਸੁਰਿੰਦਰਜੀਤ ਸਿੰਘ ਮੰਡ ਨੂੰ ਡੀ.ਆਈ.ਜੀ. ਜੇਲ੍ਹਾਂ, ਕੰਵਲਦੀਪ ਸਿੰਘ ਨੂੰ ਡੀ.ਆਈ.ਜੀ. ਲਾਅ ਐਂਡ ਆਰਡਰ ਅਤੇ ਸੰਦੀਪ ਕੁਮਾਰ ਸ਼ਰਮਾ ਨੂੰ ਡੀ.ਆਈ.ਜੀ. ਪੀ.ਏ.ਪੀ.-2 ਜਲੰਧਰ ਨਿਯੁਕਤ ਕੀਤਾ ਗਿਆ ਹੈ।

ਸੰਦੀਪ ਗੋਇਲ ਨੂੰ ਡੀ.ਆਈ.ਜੀ. ਏ.ਜੀ.ਟੀ.ਐੱਫ.-2 ਲੁਧਿਆਣਾ ਤੋਂ ਤਬਦੀਲ ਕਰਕੇ ਡੀ.ਆਈ.ਜੀ. ਲੁਧਿਆਣਾ ਰੇਂਜ ਲਗਾਇਆ ਗਿਆ ਹੈ।

ਇਸ ਤੋਂ ਇਲਾਵਾ ਸੁਹੈਲ ਕਾਸਿਮ ਮੀਰ, ਜੋ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਸਨ, ਨੂੰ ਏ.ਆਈ.ਜੀ. ਪਰਸੋਨਲ-1, ਪੰਜਾਬ ਅਤੇ ਪ੍ਰਗਿਆ ਜੈਨ, ਐੱਸ.ਐੱਸ.ਪੀ. ਫਰੀਦਕੋਟ ਨੂੰ ਏ.ਆਈ.ਜੀ. ਲਾਅ ਐਂਡ ਆਰਡਰ, ਪੰਜਾਬ ਵਜੋਂ ਨਿਯੁਕਤ ਕੀਤਾ ਗਿਆ ਹੈ।

 

ਸਰਕਾਰ ਨੇ ਸਾਰੇ ਤਬਾਦਲਾ ਕੀਤੇ ਅਧਿਕਾਰੀਆਂ ਨੂੰ ਤੁਰੰਤ ਆਪਣੀ ਨਵੀਂ ਡਿਊਟੀ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।

Leave a Comment