ਹਜ਼ਾਰ ਰੁਪਏ ਸਕੀਮ ਵਾਲਾ ਕਾਰਡ ਬਣਾਉਣ ਗਿਆ ਪਰਿਵਾਰ, ਪਿੱਛੋਂ ਘਰ ‘ਚੋਂ 12 ਸਾਲ ਦੀ ਲੜਕੀ ਹੋਈ ਲਾਪਤਾ

ਗੁਰਦਾਸਪੁਰ ਦੇ ਪਿੰਡ ਦਊਵਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਪੰਜਾਬ ਸਰਕਾਰ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਵਾਲੇ ਕਾਰਡ ਬਣਾਉਣ ਦੇ ਲਈ ਗਿਆ ਹੋਇਆ ਸੀ। ਹਾਲਾਂਕਿ, ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ 12 ਸਾਲ ਦੀ ਲੜਕੀ ਮਾਹੀ ਘਰ ‘ਚ ਮੌਜੂਦ ਨਹੀਂ ਹੈ। ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਰੇ ਰਿਸ਼ਤੇਦਾਰਾਂ ਦੇ ਕੋਲੋਂ ਵੀ ਪਤਾ ਕਰ ਲਿਆ, ਪਰ ਅਜੇ ਤੱਕ ਉਨ੍ਹਾਂ ਦੀ ਬੱਚੀ ਨਹੀਂ ਲੱਭੀ ਹੈ।

 ਲੜਕੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੀ ਹਜ਼ਾਰ ਰੁਪਏ ਸਕੀਮ ਵਾਲੇ ਕਾਰਡ ਬਣਾਉਣ ਦੇ ਲਈ ਗਏ ਹੋਏ ਸਨ ਤੇ ਜਦੋਂ ਇੱਕ ਘੰਟੇ ਬਾਅਦ ਉਹ ਵਾਪਿਸ ਘਰ ਆਏ ਤਾਂ ਉਨ੍ਹਾਂ ਦੀ 12 ਸਾਲ ਦੀ ਲੜਕੀ ਮਾਹੀ ਘਰ ‘ਚ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਦੀ ਕਾਫੀ ਭਾਲ ਕੀਤੀ ਗਈ ਤੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕਰਕੇ ਪੁੱਛਿਆ ਗਿਆ, ਪਰ ਉਨ੍ਹਾਂ ਦੀ ਬੇਟੀ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ

 ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 

Leave a Comment