ਕੋਕੀਨ ਤਸਕਰੀ ਮਾਮਲੇ ‘ਚ ਗ੍ਰਿਫ਼ਤਾਰ 4 ਪੰਜਾਬੀ ਨੌਜਵਾਨਾਂ ਨੂੰ ਅਮਰੀਕਾ ਤੋਂ ਕੀਤਾ ਡਿਪੋਰਟ

4 Punjabi youths arrested in cocaine smuggling case deported from US

ਕੋਕੀਨ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਪੰਜਾਬੀ ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਅਮਰੀਕਾ ਵਿਚ ਅਸਾਇਲਮ ਦੀ ਉਡੀਕ ਕਰ ਰਹੇ 14 ਲੱਖ ਵਿਦੇਸ਼ੀ ਨਾਗਰਿਕਾਂ ਵਿਚੋਂ ਜ਼ਿਆਦਾਤਰ ਨੂੰ ਡਿਪੋਰਟ ਕਰਨ ਦੀ ਤਿਆਰੀ ਹੋ ਚੁੱਕੀ ਹੈ ਅਤੇ ਟਰੰਪ ਸਰਕਾਰ ਵੱਲੋਂ ਲਿਆਂਦਾ ਨਵਾਂ ਨਿਯਮ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਸੁਪਨੇ ਖੇਰੂੰ ਖੇਰੂੰ ਕਰ ਸਕਦਾ ਹੈ। ਜੀ ਹਾਂ, ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਮੰਗਲਵਾਰ ਤੋਂ ਲਾਗੂ ਨਿਯਮ ਘੱਟੋ ਘੱਟ 4 ਲੱਖ 50 ਹਜ਼ਾਰ ਵਿਦੇਸ਼ੀ ਨਾਗਰਿਕਾਂ ਦੇ ਡਿਪੋਰਟ ਹੋਣ ਦਾ ਕਾਰਨ ਬਣੇਗਾ।

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦਾ ਕਹਿਣਾ ਹੈ ਕਿ ਹੁਣ ਅਸਾਇਲਮ ਅਫ਼ਸਰਾਂ ਦੀ ਬਿਨੈਕਾਰਾਂ ਨਾਲ ਮੁਲਾਕਾਤ ਵਾਲੀ ਸ਼ਰਤ ਖ਼ਤਮ ਕਰ ਦਿਤੀ ਗਈ ਹੈ ਅਤੇ ਅਸਾਇਲਮ ਅਰਜ਼ੀਆਂ ਸਿੱਧੇ ਤੌਰ ’ਤੇ ਇੰਮੀਗ੍ਰੇਸ਼ਨ ਜੱਜਾਂ ਦੇ ਸਪੁਰਦ ਕੀਤੀਆਂ ਜਾਣਗੀਆਂ।ਨਵਾਂ ਨਿਯਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇੰਮੀਗ੍ਰੇਸ਼ਨ ਜੱਜਾਂ ਨੇ ਜੂਨ ਮਹੀਨੇ ਦੌਰਾਨ ਇਕ ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿਤੇ। ਇੰਮੀਗ੍ਰੇਸ਼ਨ ਵਾਲਿਆਂ ਦਾ ਕਹਿਣਾ ਹੈ ਕਿ ਜਾਇਜ਼ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਣ ਵਾਲੇ ਹੀ ਅਸਾਇਲਮ ਅਫ਼ਸਰਾਂ ਕੋਲ ਜਾ ਸਕਣਗੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਦੀ ਕਿਸਮਤ ਦਾ ਫ਼ੈਸਲਾ ਇੰਮੀਗ੍ਰੇਸ਼ਨ ਅਦਾਲਤਾਂ ਕਰਨਗੀਆਂ। ਮੌਜੂਦਾ ਵਰ੍ਹੇ ਦੌਰਾਨ ਤਕਰੀਬਨ 32 ਹਜ਼ਾਰ ਅਸਾਇਲਮ ਮਾਮਲੇ ਪਹਿਲਾਂ ਹੀ ਇੰਮੀਗ੍ਰੇਸ਼ਨ ਅਦਾਲਤਾਂ ਦੇ ਸਪੁਰਦ ਕੀਤੇ ਜਾ ਚੁੱਕੇ ਹਨ ਜਦਕਿ 2025 ਵਿਚ ਪੂਰੇ ਵਰ੍ਹੇ ਦਾ ਅੰਕੜਾ 40,932 ਦਰਜ ਕੀਤਾ ਗਿਆ। ਦੂਜੇ ਪਾਸੇ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਗ੍ਰਿਫ਼ਤਾਰੀਆਂ ਦੀ ਰਫ਼ਤਾਰ ਵੀ ਲਗਾਤਾਰ ਜਾਰੀ ਹੈ ਅਤੇ ਪ੍ਰਵਾਸੀਆਂ ਦੇ ਅਦਾਲਤ ਵਿਚ ਕਦਮ ਰੱਖਣ ਤੋਂ ਪਹਿਲਾਂ ਹੀ ਇੰਮੀਗ੍ਰੇਸ਼ਨ ਜੱਜ ਉਨ੍ਹਾਂ ਨੂੰ ਡਿਪੋਰਟ ਕਰਨ ਦੇ ਹੁਕਮ ਸੁਣਾ ਰਹੇ ਹਨ।

 

Leave a Comment