ਕੈਨੇਡਾ ਪੁਲਿਸ ਦੀ ਪੰਜਾਬਣ ਦੀ ਦਰਦਨਾਕ ਮੌਤ, ਕੈਦੀ ਨੂੰ ਜੇਲ੍ਹ ਲਿਜਾਂਦੇ ਹੋਇਆ ਹਾਦਸਾ

Canadian Police Punjabi’s tragic death, accident while taking prisoner to jail

ਕੈਨੇਡਾ ਪੁਲਿਸ ਦੀ ਪੰਜਾਬਣ ਦੀ ਦਰਦਨਾਕ ਮੌਤ, ਕੈਦੀ ਨੂੰ ਜੇਲ੍ਹ ਲਿਜਾਂਦੇ ਹੋਇਆ ਹਾਦਸਾ
ਜਗਰਾਓਂ ਦੇ ਪਿੰਡ ਗੂੜ੍ਹੇ ਦੀ ਰਹਿਣ ਵਾਲੀ 24 ਸਾਲਾ ਰਮਨਦੀਪ ਕੌਰ ਦੀ ਕੈਨੇਡਾ ਦੇ ਐਡਮਿੰਟਨ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪਿੰਡ ਗੂੜ੍ਹੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮਿਲੀ ਜਾਣਕਾਰੀ ਮੁਤਾਬਕ ਰਮਨਦੀਪ ਕੌਰ ਕਰੀਬ ਚਾਰ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਉਸਨੇ ਮੈਨੀਟੋਬਾ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਐਡਮਿੰਟਨ ਚਲੀ ਗਈ।

ਜਾਣਕਾਰੀ ਅਨੁਸਾਰ ਰਮਨਦੀਪ ਕੌਰ ਨੇ ਕੈਨੇਡਾ ਵਿੱਚ ਆਪਣੀ ਮਿਹਨਤ ਨਾਲ ਪੁਲਿਸ ਵਿਭਾਗ ਵਿੱਚ ਨੌਕਰੀ ਹਾਸਲ ਕੀਤੀ ਸੀ। ਉਹ ਆਪਣੀ ਜ਼ਿੰਦਗੀ ਅਤੇ ਕਰੀਅਰ ਨੂੰ ਲੈ ਕੇ ਅੱਗੇ ਵਧ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੇ ਦਿਨ ਰਮਨਦੀਪ ਕੌਰ ਇੱਕ ਕੈਦੀ ਨੂੰ ਜੇਲ੍ਹ ਛੱਡਣ ਲਈ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਉਸਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਰਮਨਦੀਪ ਕੌਰ ਦੀ ਮੌਤ ਹੋ ਗਈ।

ਰਮਨਦੀਪ ਕੌਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਗੂੜ੍ਹੇ ਅਤੇ ਪਰਿਵਾਰ ਵਿੱਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Leave a Comment