Police arrest fake SHO wearing red bangles
ਮੋਗਾ ਪੁਲਿਸ ਦੇ ਹੱਥ ਵੱਡੀ ਸਫਲਤਾ ਲਈ ਹੈ ਤੇ ਪੁਲਿਸ ਵੱਲੋਂ ਹੱਥਾਂ ਵਿਚ ਲਾਲ ਚੂੜ੍ਹਾ ਪਾਈ ਕੁੜੀ ਗ੍ਰਿਫਤਾਰ ਕੀਤੀ ਗਈ ਹੈ ਜੋ ਕਿ ਨਕਲੀ SHO ਬਣ ਕੇ ਸੜਕਾਂ ‘ਤੇ ਘੁੰਮਦੀ ਸੀ ਤਾਂ ਜੋ ਇਸ ਦਾ ਵਿਆਹ ਚੰਗੇ ਘਰ ਪਰਿਵਾਰ ਵਿਚ ਹੋ ਜਾਵੇ।
ਕੁੜੀ ਦਾ ਵਿਆਹ 21.6.26 ਨੂੰ ਹੋ ਗਿਆ ਸੀ ਪਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਨਕਲੀ ਥਾਣੇਦਾਰ ਦੀ ਵਰਦੀ ਤੇ ਨਕਲੀ ਆਈਡੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਮੋਗਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਕੁੜੀ ਨਕਲੀ SHO ਬਣ ਕੇ ਸੜਕਾਂ ‘ਤੇ ਘੁੰਮਦੀ ਹੈ ਤੇ ਲੋਕਾਂ ਨੂੰ ਕਹਿੰਦੀ ਹੈ ਕਿ ਮੈਂ ਪੁਲਿਸ ਦੀ ਅਧਿਕਾਰੀ ਹਾਂ। ਪੁਲਿਸ ਨੂੰ ਜਦੋਂ ਪਤਾ ਲੱਗਾ ਤਾਂ ਜਾਲ ਵਿਛਾ ਕੇ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਕੁੜੀ ਨੂੰ ਹਿਰਾਸਤ ਵਿਚ ਰਖਿਆ ਗਿਆ ਹੈ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
