ਭਿਆਨਕ ਹਾਦਸੇ ‘ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ

Three aides of Punjab Finance Minister die in horrific accident

ਲੁਧਿਆਣਾ ਦੇ ਜਗਰਾਓਂ-ਰਾਏਕੋਟ ਸੜਕ ‘ਤੇ ਪਿੰਡ ਬਸੀਆਂ ਨੇੜੇ ਸਵੇਰੇ 1:15 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਛੱਪੜ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਤਿੰਨ ਸਾਥੀਆਂ ਦੀ ਮੌਤ ਹੋ ਗਈ

ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ ਵਜੋਂ ਹੋਈ ਹੈ, ਜੋ ਸਾਰੇ APP ਦੇ ਮੈਂਬਰ ਹਨ। ਕਾਰ ਵਿੱਚ ਸਵਾਰ ਦੋ ਹੋਰ ਯਾਤਰੀ ਹਾਦਸੇ ਵਿੱਚ ਬਚ ਗਏ।

ਜਾਣਕਾਰੀ ਮੁਤਾਬਕ, ਪੰਜ ਵਿਅਕਤੀ ਨਕੋਦਰ ਤੋਂ ਦਿੜਬਾ ਵਾਪਸ ਆ ਰਹੇ ਸਨ। ਉਨ੍ਹਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਜਗਰਾਉਂ ਤੋਂ ਲਗਭਗ 12 ਕਿਲੋਮੀਟਰ ਦੂਰ ਰਾਏਕੋਟ ਨੇੜੇ ਬਸੀਆਂ ਕਸਬੇ ਦੇ ਇੱਕ ਛੱਪੜ ਵਿੱਚ ਵਾਪਰਿਆ।

Leave a Comment