Big setback for Shiromani Akali Dal and BJP in Punjab, many leaders join AAP
ਪੰਜਾਬ ਵਿੱਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋੜ-ਤੋੜ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਈ ਸਿਆਸੀ ਆਗੂਆਂ ਵੱਲੋਂ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ। ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਕਈ ਭਾਜਪਾ ਅਤੇ ਅਕਾਲੀ ਆਗੂਆਂ ਵੱਲੋਂ ਆਪ ਦਾ ਪੱਲਾ ਫੜ੍ਹਿਆ ਗਿਆ ਹੈ। ਇਸਦੀ ਜਾਣਕਾਰੀ ਈ.ਟੀ.ਓ. ਹਰਭਜਨ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਰਹੇ ਸਾਥੀਆਂ ਅਤੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਲੋਕ ਹੁਣ ਕੰਮ, ਇਮਾਨਦਾਰੀ ਅਤੇ ਲੋਕ-ਹਿੱਤ ਨੂੰ ਤਰਜੀਹ ਦੇ ਰਹੇ ਹਨ।
ਚੰਡੀਗੜ੍ਹ ਗ੍ਰਹਿ ਵਿਖੇ ਸ. ਹਰਜਿੰਦਰ ਸਿੰਘ ਘਾਗਾ (ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲੈਨਿੰਗ ਬੋਰਡ, ਫ਼ਿਰੋਜ਼ਪੁਰ), ਸ. ਪ੍ਰਕਾਸ਼ ਸਿੰਘ ਵੜਵਾਲ (ਚੇਅਰਮੈਨ ਰਾਇ ਸਿੱਖ ਵੈਲਫੇਅਰ ਬੋਰਡ ਪੰਜਾਬ), ਡਾ. ਰੂਪ ਸਿੰਘ (ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ, ਫ਼ਿਰੋਜ਼ਪੁਰ), ਗਰੀਬੂ ਸਿੰਘ (ਨਿੱਜੀ ਸਕੱਤਰ) ਦੀ ਪ੍ਰੇਣਨਾ ਸਦਕਾ ਦਰਸ਼ਨ ਸਿੰਘ ਮੰਡ (ਉੱਪ ਪ੍ਰਧਾਨ ਪੰਜਾਬ ਐੱਸ.ਸੀ. ਵਿੰਗ) ਸ਼੍ਰੋਮਣੀ ਅਕਾਲੀ ਦਲ ਤੋਂ, ਸੰਦੀਪ ਭੰਗਰੀ (ਜ਼ਿਲ੍ਹਾ ਜਨਰਲ ਸਕੱਤਰ, ਫ਼ਿਰੋਜ਼ਪੁਰ) ਬੀਜੇਪੀ ਤੋਂ, ਬਲਕਾਰ ਸਿੰਘ (ਬਲਾਕ ਜਨਰਲ ਸਕੱਤਰ, ਗੁਰੂ ਹਰਸਹਾਏ) ਬੀਜੇਪੀ ਤੋਂ, ਗੋਮਾ ਸਿੰਘ (ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ), ਵਿਕਰਮ ਗਿੱਲ (ਮੁੱਖ ਸਲਾਹਕਾਰ, ਫ਼ਿਰੋਜ਼ਪੁਰ) ਬੀਜੇਪੀ ਤੋਂ, ਰਵੀ ਸਰਪੰਚ (ਬਲਾਕ ਪ੍ਰਧਾਨ ਐੱਸ.ਸੀ. ਵਿੰਗ, ਫ਼ਿਰੋਜ਼ਪੁਰ), ਪਾਲਾ ਭੱਟੀ (ਬਲਾਕ ਉੱਪ ਪ੍ਰਧਾਨ ਐੱਸ.ਸੀ. ਵਿੰਗ, ਫ਼ਿਰੋਜ਼ਪੁਰ) ਤੇ ਗੁਰਪ੍ਰੀਤ ਸਿੰਘ (ਬਲਾਕ ਜਨਰਲ ਸਕੱਤਰ, ਫ਼ਿਰੋਜ਼ਪੁਰ) ਬੀਜੇਪੀ ਤੋਂ ਇਲਾਵਾ ਜਸਪਾਲ ਗਿੱਲ (ਸਰਕਲ ਪ੍ਰਧਾਨ ਐੱਸ.ਸੀ. ਵਿੰਗ, ਫ਼ਿਰੋਜ਼ਪੁਰ), ਈਸ਼ਾ ਭੱਟੀ (ਮੰਡਲ ਪ੍ਰਧਾਨ ਘੱਟ ਗਿਣਤੀ ਮੋਰਚਾ), ਰਾਜ ਰਾਣੀ (ਸ਼ਹਿਰੀ ਪ੍ਰਧਾਨ ਐੱਸ.ਸੀ. ਵਿੰਗ, ਫ਼ਿਰੋਜ਼ਪੁਰ), ਸੂਰਜ (ਸਲਾਹਕਾਰ), ਸਨੀ ਸਹੋਤਾ (ਜ਼ਿਲ੍ਹਾ ਮੈਂਬਰ), ਅਭੀ ਸਹੋਤਾ (ਬਲਾਕ ਮੈਂਬਰ), ਰਮਨਦੀਪ ਸਿੰਘ (ਮੋਗਾ), ਸੰਜੇ ਭੰਡਾਰੀ, ਨਛੱਤਰ ਸਿੰਘ (ਜ਼ਿਲ੍ਹਾ ਪ੍ਰਧਾਨ, ਫ਼ਰੀਦਕੋਟ), ਜੰਗ ਸਿੰਘ (ਜ਼ਿਲ੍ਹਾ ਪ੍ਰਧਾਨ, ਮੁਕਤਸਰ), ਅਕਾਸ਼ਦੀਪ (ਮੰਡਲ ਪ੍ਰਧਾਨ, ਅਨਾਜ ਮੰਡੀ ਫ਼ਿਰੋਜ਼ਪੁਰ), ਵਿਸ਼ਾਲ ਗਿੱਲ (ਪ੍ਰਧਾਨ), ਯਸ਼ਪਾਲ ਗਿੱਲ (ਪ੍ਰਧਾਨ), ਸੁਰਜੀਤਪਾਲ, ਲਕਸ਼ ਸਹੋਤਾ ਅਤੇ ਹਨੀ ਸਮੇਤ ਹੋਰ ਸਾਥੀ ਸ਼੍ਰੋਮਣੀ ਅਕਾਲੀ ਦਲ/ਬੀਜੇਪੀ ਨੂੰ ਸਦਾ ਲਈ ਅਲਵਿਦਾ ਆਖ ਕੇ APP ਵਿੱਚ ਸ਼ਾਮਿਲ ਹੋਏ।
