ਇੰਡੀਅਨ ਨਿਊਜ਼ ਵਲੋ ਦੋ ਨਵੇਂ ਰਿਪੋਰਟਰਾਂ ਦੀ ਨਿਯੁਕਤੀ

ਇੰਡੀਅਨ ਨਿਊਜ਼ ਵਲੋਂ ਦੋ ਨਵੇਂ ਰਿਪੋਰਟਰਾਂ ਦੀ ਨਿਯੁਕਤੀ

ਹੁਸ਼ਿਆਰਪੁਰ 18 ਅਗਸਤ (ਰਾਮ ਲੁਭਾਇਆ) ਇੰਡੀਅਨ ਨਿਊਜ਼: ਇੰਡੀਅਨ ਨਿਊਜ਼ ਵੱਲੋਂ ਆਪਣੀ ਪੱਤਰਕਾਰੀ ਟੀਮ ਦਾ ਵਿਸਥਾਰ ਕਰਦਿਆਂ ਦੋ ਨਵੇਂ ਰਿਪੋਰਟਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਬੌਬੀ ਸਿੰਘ ਵਰੇਤੀਆ ਨੂੰ ਫਤਿਹਗੜ੍ਹ ਸਾਹਿਬ ਰਿਪੋਰਟਰ ਅਤੇ ਰਾਮ ਲੁਬਾਇਆ ਉਰਫ਼ ਗੋਪੀ ਨੂੰ ਸ਼ਾਮ ਚੁਰਾਸੀ ਹੁਸ਼ਿਆਰਪੁਰ ਤੋਂ ਰਿਪੋਰਟਰ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਅਤੇ ਨਿਊਜ਼ ਐਡੀਟਰ ਰਾਮ ਸਿੰਘ ਆਜ਼ਾਦ, ਹਰਜੀਤ ਕੁਮਾਰ ਤਲਵੰਡੀ ਨੇ ਨਵੇਂ ਰਿਪੋਰਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇੰਡੀਅਨ ਨਿਊਜ਼ ਹਮੇਸ਼ਾ ਸੱਚੀ, ਨਿਰਪੱਖ ਅਤੇ ਲੋਕਾਂ ਦੀ ਆਵਾਜ਼ ਬਣ ਕੇ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਹੇਗਾ।

ਨਵੇਂ ਰਿਪੋਰਟਰਾਂ ਨੇ ਵੀ ਭਰੋਸਾ ਦਿਵਾਇਆ ਕਿ ਉਹ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਅਤੇ ਲੋਕਾਂ ਨਾਲ ਜੁੜੀਆਂ ਖ਼ਬਰਾਂ ਨੂੰ ਪਹਿਲ ਦੇ ਆਧਾਰ ’ਤੇ ਇੰਡੀਅਨ ਨਿਊਜ਼ ਤੱਕ ਪਹੁੰਚਾਉਣਗੇ।

ਇੰਡੀਅਨ ਨਿਊਜ਼ — ਖ਼ਬਰ ਸਾਡੀ, ਫ਼ੈਸਲਾ ਤੁਹਾਡਾ।

Leave a Comment