ਵਿਆਹ ਸਮਾਰੋਹ ਵਿਚ ਆਨੰਦ ਕਾਰਜ ਦੌਰਾਨ ਪੁਲਿਸ ਨੇ ਲਾੜੀ ਪਿਓ ਨੂੰ ਕੀਤਾ ਗ੍ਰਿਫਤਾਰ

Police arrest bride’s father during wedding celebrations

ਫਰੀਦਕੋਟ ‘ਚ ਇਕ ਵਿਆਹ ਸਮਾਰੋਹ ਵਿਚ ਆਨੰਦ ਕਾਰਜ ਦੀ ਰਸਮ ਦੌਰਾਨ ਪੁਲਿਸ ਨੇ ਲਾੜੀ ਦੇ ਧਰਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਪਰਿਵਾਰ ਦੇ ਮੈਂਬਰਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਵੀ ਹੋਈ ਤੇ ਇਕ ਪੁਲਿਸ ਮੁਲਾਜ਼ਮ ਦੇ ਹੱਥ ਵਿਚ ਪਿਸਤੌਲ ਵੀ ਦਿਖਾਈ ਦਿੱਤੀ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਚੋਰੀ ਦੇ ਮਾਮਲੇ ਵਿਚ ਵਾਂਟੇਡ ਸੀ, ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੜਕੀ ਦੇ ਭਰਾ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਦਾ ਵਿਆਹ ਹੋ ਰਿਹਾ ਸੀ ਤੇ ਆਨੰਦ ਕਾਰਜ ਚੱਲ ਰਹੇ ਸਨ। ਇਸ ਦੌਰਾਨ ਖੁਦ ਨੂੰ ਗਿੱਦੜਬਾਹਾ ਪੁਲਿਸ ਦਾ ਮੁਲਾਜ਼ਮ ਦੱਸਣ ਵਾਲੇ ਕੁਝ ਲੋਕ ਆਏ। ਉਸ ਵਿਚੋਂ ਕੁਝ ਸਿਵਲ ਕੱਪੜਿਆਂ ਵਿਚ ਸਨ। ਉਸ ਨੇ ਕਿਹਾ ਕਿ ਪਿਤਾ ਨੂੰ ਟਰਾਂਸਫਾਰਮਰ ਤੇ ਖੇਤਾਂ ਵਿਚ ਲੱਗੀ ਮੋਟਰਾਂ ਦੀ ਚੋਰੀ ਦੇ ਮਾਮਲੇ ਵਿਚ ਸ਼ਾਮਲ ਦੱਸਦੇ ਹੋਏ ਸਮਾਰੋਹ ਤੋਂ ਜ਼ਬਰਦਸਤੀ ਉਠਾ ਕੇ ਲੈ ਗਏ।

ਲੜਕੀ ਦੇ ਭਰਾ ਨੇ ਕਿਹਾ ਕਿ ਅਸੀਂ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਕਿ ਵਿਆਹ ਹੋ ਜਾਣ ਦਿਓ। ਇਸ ਦੇ ਬਾਅਦ ਅਸੀਂ ਖੁਦ ਥਾਣੇ ਆ ਕੇ ਪੇਸ਼ ਹੋ ਜਾਵਾਂਗੇ ਪਰ ਉਨ੍ਹਾਂ ਨੇ ਨਹੀਂ ਸੁਣਦੀ। ਉਹ ਪਿਤਾ ਜੀ ਨੂੰ ਆਨੰਦ ਕਾਰਜ ਦੇ ਵਿਚੋਂ ਹੀ ਚੁੱਕ ਕੇ ਲੈ ਗਏ। ਪਰਿਵਾਰ ਮੁਤਾਬਕ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਨਾਂ ਚੋਰੀ ਦੇ ਇਕ ਮਾਮਲੇ ਵਿਚ ਆਇਆ ਸੀ ਪਰ ਹੁਣ ਉਨ੍ਹਾਂ ਨੇ ਇਹ ਕੰਮ ਛੱਡ ਦਿੱਤੇ ਹਨ। ਪਰਿਵਾਰ ਨੇ ਪੁਲਿਸ ਮੁਲਾਜ਼ਮਾਂ ‘ਤੇ ਮਾਰਕੁੱਟ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਝੂਠਾ ਪਰਚਾ ਕੀਤਾ ਹੈ। ਸ਼ੱਕਾ ਹੈ ਕਿ ਇਹ ਪੁਲਿਸ ਵਾਲੇ ਵੀ ਸਨ ਜਾਂ ਨਹੀਂ।

ਦੂਜੇ ਪਾਸੇ ਗਿੱਦੜਬਾਹਾ ਦੇ ਇੰਚਾਰਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਗਰੀਬ ਸਿੰਘ ਉਰਫ ਰਾਜੂ ਖਿਲਾਫ ਥਾਣਾ ਗਿੱਦੜਬਾਹਾ ਵਿਚ ਟਰਾਂਸਫਾਰਮਰ ਤੇ ਮੋਟਰ ਚੋਰੀ ਦੇ ਮਾਮਲੇ ਵਿਚ FIR ਦਰਜ ਹੈ। 

Leave a Comment