ਹਾਈਵੇਅ ‘ਤੇ ਵੱਡਾ ਹਾਦਸਾ! ਟਰੱਕ ਹੇਠਾਂ ਵੜ੍ਹਿਆ ਮੋਟਰਸਾਈਕਲ, 3 ਨੌਜਵਾਨਾਂ ਦੀ ਦਰਦਨਾਕ ਮੌਤ

 

Major accident on highway! Motorcycle falls under truck, 3 youths die tragicallyਜਲੰਧਰ-ਦਿੱਲੀ ਹਾਈਵੇਅ ‘ਤੇ ਗੋਰਾਇਆ ਓਵਰਬ੍ਰਿਜ ਨੇੜੇ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਇਕ ਸਪਲੈਂਡਰ ਬਾਈਕ ਇਕ ਟਰੱਕ ਦੇ ਹੇਠਾਂ ਲਗਭਗ 10 ਫੁੱਟ ਫਸ ਗਈ। ਬਾਈਕ ਨੂੰ ਕੱਢਣ ਲਈ ਕਾਫ਼ੀ ਮਿਹਨਤ ਕਰਨੀ ਪਈ। ਬਾਅਦ ‘ਚ ਇਕ ਹਾਈਡ੍ਰਾ ਦੀ ਮਦਦ ਨਾਲ ਟਰੱਕ ਅਤੇ ਮੋਟਰਸਾਈਕਲ ਨੂੰ ਹਟਾਇਆ ਗਿਆ

ਟਰੱਕ ਦੇ ਪਿਛਲੇ ਹਿੱਸੇ ਨਾਲ ਮੋਟਰਸਾਈਕਲ ਟਕਰਾਉਣ ਤੋਂ ਬਾਅਦ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਖ਼ੂਨ ਨਾਲ ਲਥਪਥ ਸੜਕ ‘ਤੇ ਡਿੱਗ ਪਏ। ਰੋਡ ਸੇਫਟੀ ਫੋਰਸ ਦੇ ਇਕ ਅਧਿਕਾਰੀ ਮੁਤਾਬਕ ਕੰਟਰੋਲ ਰੂਮ 112 ਨੂੰ ਰਾਤ ਨੂੰ ਹਾਦਸੇ ਦੀ ਸੂਚਨਾ ਮਿਲੀ। ਜਦੋਂ ਟੀਮ ਮੌਕੇ ‘ਤੇ ਪਹੁੰਚੀ ਤਾਂ ਸਪਲੈਂਡਰ ਬਾਈਕ ਪਾਰਸਲ ਟਰੱਕ ਦੇ ਹੇਠਾਂ ਫਸੀ ਅਤੇ ਤਿੰਨੋਂ ਨੌਜਵਾਨ ਸੜਕ ‘ਤੇ ਪਏ ਸਨ।

ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਹਾਦਸਾ ਦੇਰ ਰਾਤ ਕਰੀਬ ਸਾਢੇ 3 ਵਜੇ ਵਾਪਰਿਆ। ਤਿੰਨੋਂ ਨੌਜਵਾਨ ਸਪਲੈਂਡਰ ਮੋਟਰਸਾਈਕਲ ‘ਤੇ ਜਲੰਧਰ ਤੋਂ ਲੁਧਿਆਣਾ ਜਾ ਰਹੇ ਸਨ । ਇਸੇ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਇਕ ਪੋਸਟਲ ਪਾਰਸਲ ਟਰੱਕ ਦੇ ਪਿੱਛੇ ਜਾ ਟਕਰਾਇਆ। ਸ਼ੁਰੂਆਤੀ ਜਾਂਚ ‘ਚ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Leave a Comment