ਪ੍ਰਦੀਪ ਸਿੰਘ ਬਸਰਾ ਬਣੇ ਬਿਊਰੋ ਚੀਫ਼ ਜ਼ਿਲ੍ਹਾ ਜਲੰਧਰ ਅਤੇ ਇੰਡੀਅਨ ਨਿਊਜ਼ ਹੈੱਡ ਆਫਿਸ ਦੇ ਆਫਿਸ ਇੰਚਾਰਜ

ਜਲੰਧਰ 13 ਅਗਸਤ (ਸ਼ਿੰਦਰਪਾਲ ਸਿੰਘਚਾਹਲ) ਇੰਡੀਅਨ ਨਿਊਜ਼: ਇੰਡੀਅਨ ਨਿਊਜ਼ ਵੱਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਮਜ਼ਬੂਤ ਕਰਦਿਆਂ ਪ੍ਰਦੀਪ ਸਿੰਘ ਬਸਰਾ ਨੂੰ ਬਿਊਰੋ ਚੀਫ਼, ਜ਼ਿਲ੍ਹਾ ਜਲੰਧਰ ਅਤੇ ਇੰਡੀਅਨ ਨਿਊਜ਼ ਹੈੱਡ ਆਫਿਸ, ਜਲੰਧਰ ਦੇ ਆਫਿਸ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ।

ਇਹ ਨਿਯੁਕਤੀ ਇੰਡੀਅਨ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਹਰਮਨ ਸਿੰਘ ਨੇ ਪ੍ਰਦੀਪ ਸਿੰਘ ਬਸਰਾ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਉਹ ਨਿਰਪੱਖ, ਨਿਡਰ ਅਤੇ ਜ਼ਿੰਮੇਵਾਰ ਪੱਤਰਕਾਰਤਾ ਦੇ ਸਿਧਾਂਤਾਂ ਨੂੰ ਪਹਿਲ ਦਿੰਦਿਆਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣਗੇ।

ਪ੍ਰਦੀਪ ਸਿੰਘ ਬਸਰਾ ਨੇ ਨਵੀਂ ਜ਼ਿੰਮੇਵਾਰੀ ਲਈ ਇੰਡੀਅਨ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੱਚੀ ਤੇ ਨਿਰਪੱਖ ਖ਼ਬਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਇੰਡੀਅਨ ਨਿਊਜ਼ ਦੀ ਟੀਮ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ।

ਇਸ ਨਿਯੁਕਤੀ ਨਾਲ ਇੰਡੀਅਨ ਨਿਊਜ਼ ਜਲੰਧਰ ਹੈੱਡ ਆਫਿਸ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਉਮੀਦ ਹੈ।

ਇਸ ਮੌਕੇ ਸ਼ਿੰਦਰਪਾਲ ਸਿੰਘ, ਚੀਫ਼ ਐਡੀਟਰ ਇੰਡੀਅਨ ਨਿਊਜ਼ ਨੇ ਵੀ ਪ੍ਰਦੀਪ ਸਿੰਘ ਬਸਰਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।

Leave a Comment