ਪੰਜਾਬ ਚੋਣਾਂ ਤੋਂ ਪਹਿਲਾਂ, ਭਾਜਪਾ ਅਤੇ ਅਕਾਲੀ ਦਲ (Shiromani Akali Dal) ਦਾ ਗੱਠਜੋੜ ਫਾਈਨਲ ਹੇ ਗਿਆ ਹੈ, ਜਿਸ ਵਿੱਚ ਸੀਟਾਂ ਦੀ ਵੰਡ ਦੇ ਫਾਰਮੂਲੇ ਤੋਂ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਤੱਕ ਸਭ ਕੁਝ ਸ਼ਾਮਲ ਹੈ। ਇੰਨਾ ਤਾਂ ਤੈਅ ਹੋ ਗਿਆ ਹੈ ਕਿ ਭਾਜਪਾ 2027 ਦੀਆਂ ਚੋਣਾਂ ਵਿੱਚ ਵੱਡੇ ਭਰਾ ਦੀ ਭੂਮਿਕਾ ਨਿਭਾਏਗੀ, ਭਾਵ ਇਹ ਅਕਾਲੀ ਦਲ ਨਾਲੋਂ ਵੱਧ ਸੀਟਾਂ ਲੜੇਗੀ।ਗਠਜੋੜ ‘ਤੇ ਸਿੱਧੇ ਤੌਰ ‘ਤੇ PM ਨਰਿੰਦਰ ਮੋਦੀ ਨਜ਼ਰ ਰੱਖ ਰਹੇ ਹਨ। ਸਤੰਬਰ ਮਹੀਨੇ ਵਿਚ ਹੀ ਇਸਦਾ ਐਲਾਨ ਹੋ ਸਕਦਾ ਹੈ। ਦੈਨਿਕ ਭਾਸਕਰ ਨੂੰ ਸੀਟਾਂ ਦੀ ਉਹ ਲਿਸਟ ਮਿਲੀ ਹੈ, ਜਿਨ੍ਹਾਂ ‘ਤੇ ਭਾਜਪਾ ਨੇ ਦਾਅਵਾ ਕੀਤਾ ਹੈ ਪਰ ਗਠਜੋੜ ਦਾ ਐਲਾਨ ਨਾ ਹੋਣ ਕਾਰਨ ਇਨ੍ਹਾਂ ਨੂੰ ਅਜੇ ਪ੍ਰਕਾਸ਼ਿਤ ਨਹੀਂ ਕੀਤਾ ਜਾ ਰਿਹਾ।
ਭਾਜਪਾ ਸੂਤਰਾਂ ਅਨੁਸਾਰ, ਸੀਟਾਂ ਦੀ ਵੰਡ ਦਾ ਫਾਰਮੂਲਾ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਅਧਾਰਤ ਹੈ। ਲੋਕ ਸਭਾ ਚੋਣਾਂ ਵਿੱਚ ਭਾਜਪਾ 23 ਸੀਟਾਂ ‘ਤੇ ਪਹਿਲੇ, 7 ‘ਤੇ ਦੂਜੇ ਅਤੇ 28 ‘ਤੇ ਤੀਜੇ ਸਥਾਨ ‘ਤੇ ਰਹੀ। ਇਸ ਤੋਂ ਇਲਾਵਾ, ਭਾਜਪਾ ਨੇ ਦੋ ਹੋਰ ਸੀਟਾਂ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਦੇ ਚਿਹਰੇ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ ਹੈ। ਨਤੀਜਿਆਂ ਤੋਂ ਪਹਿਲਾਂ ਗੱਠਜੋੜ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਏਗਾ।
ਸੂਤਰਾਂ ਅਨੁਸਾਰ, ਭਾਜਪਾ ਅਤੇ ਅਕਾਲੀ ਦਲ ਨੇ ਮੁੱਖ ਮੰਤਰੀ ਦੇ ਚਿਹਰੇ ‘ਤੇ ਵੀ ਚਰਚਾ ਕੀਤੀ। ਅਕਾਲੀ ਦਲ ਨੇ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪ੍ਰਸਤਾਵਿਤ ਕੀਤਾ। ਭਾਜਪਾ ਨੇ ਜਵਾਬ ਵਿੱਚ ਕਿਹਾ ਕਿ ਦੋਵੇਂ ਪਾਰਟੀਆਂ ਲਗਭਗ ਬਰਾਬਰ ਸੀਟਾਂ ‘ਤੇ ਚੋਣ ਲੜ ਰਹੀਆਂ ਹਨ। ਭਾਜਪਾ ਮੋਦੀ ਦੇ ਨਾਮ ‘ਤੇ ਚੋਣਾਂ ਲੜੇਗੀ। ਚੋਣਾਂ ਤੋਂ ਬਾਅਦ ਜਿਸ ਦੀ ਸਭ ਤੋਂ ਵੱਧ ਸੀਟਾਂ ਆਉਣਗੀਆਂ, ਉਸ ਪਾਰਟੀ ਦਾ ਸੀਐਮ ਚਿਹਰਾ ਬਣੇਗਾ ਅਤੇ ਦੂਜੀ ਪਾਰਟੀ ਦਾ ਡਿਪਟੀ ਸੀਐਮ ਹੋਵੇਗਾ।
