ਬੱਸ ਸਟੈਂਡ ਤੋਂ ਚੋਰ ਪ੍ਰਾਈਵੇਟ ਬੱਸ ਲੈ ਕੇ ਹੋਏ ਫ਼ਰਾਰ

Thieves flee from bus stand in private bus

ਫਗਵਾੜਾ ਬੱਸ ਸਟੈਂਡ ਤੋਂ ਤੜਕੇ ਇੱਕ ਚੋਰ ਪ੍ਰਾਈਵੇਟ ਬੱਸ ਭਜਾ ਕੇ ਲੈ ਗਿਆ। ਚੋਰੀ ਦੌਰਾਨ ਮੁਲਜ਼ਮ ਨੇ ਬੱਸ ਲੈ ਕੇ ਭੱਜਦੇ ਸਮੇਂ ਸਟੈਂਡ ‘ਤੇ ਖੜ੍ਹੀਆਂ ਹੋਰ ਬੱਸਾਂ ਨੂੰ ਵੀ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ। ਬੱਸ ਚੋਰੀ ਹੋਣ ਦਾ ਪਤਾ ਸਵੇਰੇ ਕੰਡਕਟਰ ਦੇ ਬੱਸ ਸਟੈਂਡ ਪਹੁੰਚਣ ‘ਤੇ ਲੱਗਾ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਘਟਨਾ ਤੋਂ ਬਾਅਦ ਪੁਲਿਸ ਨੇ ਬੱਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਪੀੜਤ ਬੱਸ ਮਾਲਕ ਮਿੰਟੂ ਤੇ ਕੰਡਕਟਰ ਪਵਨ ਕੁਮਾਰ ਨੇ ਦੱਸਿਆ ਕਿ ਪੀਲੇ ਰੰਗ ਦੀ ‘ਗੁਰੂ ਹਰਗੋਬਿੰਦ’ ਨਾਮ ਦੀ ਬੱਸ PB 10 DH 5157 ਨੂੰ ਕੰਡਕਟਰ ਨੇ ਰਾਤ ਕਰੀਬ 8:30 ਵਜੇ ਲਾਕ ਕੀਤਾ ਸੀ ਤੇ ਉਹ ਘਰ ਚਲੇ ਗਏ ਸਨ। ਤੜਕੇ ਕਰੀਬ 4 ਤੋਂ 4:15 ਵਜੇ ਦੇ ਵਿਚਕਾਰ ਇੱਕ ਅਣਪਛਾਤਾ ਵਿਅਕਤੀ ਬੱਸ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਸਵੇਰੇ ਕਰੀਬ 4:40 ਵਜੇ ਲੱਗਾ, ਜਦੋਂ ਕੰਡਕਟਰ ਬੱਸ ਸਟੈਂਡ ਪਹੁੰਚਿਆ।

ਉੱਥੇ ਮੌਜੂਦ ਹੋਰ ਬੱਸ ਚਾਲਕਾਂ ਨੇ ਕੰਡਕਟਰ ਨੂੰ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਬੱਸ ਦਾ ਸ਼ੀਸ਼ਾ ਤੋੜਿਆ ਤੇ ਤੇਜ਼ ਰਫ਼ਤਾਰ ਨਾਲ ਬੱਸ ਲੈ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਕੰਡਕਟਰ ਨੇ ਬੱਸ ਦੇ ਡਰਾਈਵਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਡਰਾਈਵਰ ਘਰ ‘ਤੇ ਹੀ ਸੀ। ਇਸ ਨਾਲ ਬੱਸ ਚੋਰੀ ਹੋਣ ਦੀ ਪੁਸ਼ਟੀ ਹੋ ਗਈ।

Leave a Comment