ਪੰਜਾਬ ‘ਚ 8 IPS ਅਧਿਕਾਰੀ ਅਤੇ 6 ਜ਼ਿਲ੍ਹਿਆਂ ਦੇ SSP ਬਦਲੇ September 2, 2026 by Indian News8 IPS officers and SSPs of 6 districts transferred in Punjabਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ। 8 ਆਈਪੀਐਸ ਅਤੇ 12 ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ। ਸਰਕਾਰ ਨੇ 6 ਜ਼ਿਲ੍ਹਿਆਂ- ਮਾਲੇਰਕੋਟਲਾ, ਪਠਾਨਕੋਟ, ਪਟਿਆਲਾ, ਮੋਹਾਲੀ, ਬਠਿੰਡਾ ਤੇ ਮਾਨਸਾ ਦੇ SSP ਦਾ ਤਬਾਦਲਾ ਕੀਤਾ ਹੈ। ਗੁਰਪ੍ਰੀਤ ਸਿੰਘ ਭੁੱਲਰ ਨੂੰ ਨਵਾਂ ਆਈਜੀਪੀ ਬਾਰਡਰ ਰੇਂਜ (ਅੰਮ੍ਰਿਤਸਰ) ਨਿਯੁਕਤ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਜੋਤੀ ਯਾਦਵ ਨੂੰ ਬਠਿੰਡਾ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਕੇ ਕਮਾਂਡਰ 82ਵੀਂ ਬਟਾਲੀਅਨ ਪੀਏਪੀ, ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਹੈ।